24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼

ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ੇਖਪੁਰਾ ਵਿਖੇ ਨਰੇਸ਼ ਗਾਬਾ ਦੀ ਅਗਵਾਈ ਹੇਠ ਚੱਲ ਰਹੀ ਪ੍ਰਸਿੱਧ ਸ਼੍ਰੀ ਰਾਮਲੀਲਾ ਦੌਰਾਨ ਕੱਲ੍ਹ ਸ਼ਾਮ ਅਯੋਧਿਆ ਵਾਪਸੀ ਅਤੇ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ, ਸਰਪ੍ਰਸਤ ਰਾਜ ਅਰੋੜਾ, ਸਰਪ੍ਰਸਤ ਹਰੀਸ਼ ਅਰੋੜਾ, ਚੇਅਰਮੈਨ ਪ੍ਰਕਾਸ਼ ਚੰਦ, ਕਾਲਾ, ਆਵਾ ਸਿੰਘ, ਸੰਨੀ ਗਾਂਧੀ ਅਤੇ ਜਿੰਮੀ ਖੇਤਰਪਾਲ ਵੱਲੋਂ ਵਧਾਈ ਗਾ ਕੇ ਕੀਤੀ ਗਈ।

ਅਜੀਤ ਡੈਸਕ 24-10-2026
ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ੇਖਪੁਰਾ ਵਿਖੇ ਨਰੇਸ਼ ਗਾਬਾ ਦੀ ਅਗਵਾਈ ਹੇਠ ਚੱਲ ਰਹੀ ਪ੍ਰਸਿੱਧ ਸ਼੍ਰੀ ਰਾਮਲੀਲਾ ਦੌਰਾਨ ਕੱਲ੍ਹ ਸ਼ਾਮ ਅਯੋਧਿਆ ਵਾਪਸੀ ਅਤੇ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ, ਸਰਪ੍ਰਸਤ ਰਾਜ ਅਰੋੜਾ, ਸਰਪ੍ਰਸਤ ਹਰੀਸ਼ ਅਰੋੜਾ, ਚੇਅਰਮੈਨ ਪ੍ਰਕਾਸ਼ ਚੰਦ, ਕਾਲਾ, ਆਵਾ ਸਿੰਘ, ਸੰਨੀ ਗਾਂਧੀ ਅਤੇ ਜਿੰਮੀ ਖੇਤਰਪਾਲ ਵੱਲੋਂ ਵਧਾਈ ਗਾ ਕੇ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਜੇਸ਼ ਬਾਂਸਲ ਨੇ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ। ਰਾਮਲੀਲਾ ਵੈਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਦੇ ਰਾਜਤਿਲਕ ਸਮਾਰੋਹ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਰਾਮਲੀਲਾ ਵਿੱਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਪ੍ਰਿੰਸ ਖੇਤਰਪਾਲ, ਲਕਸ਼ਮਣ ਦਾ ਭੀਮ ਸੈਨ, ਹਨੂਮਾਨ ਜੀ ਦਾ ਕੁਲਦੀਪ ਕੁਮਾਰ, ਸੁਗਰੀਵ ਦਾ ਜਸਪਾਲ ਵਲੇਚਾ, ਭਰਤ ਦਾ ਰਮਨ ਅਤੇ ਸ਼ਤਰੂਘਨ ਦਾ ਕਿਰਦਾਰ ਕਲਾਕਾਰਾਂ ਵੱਲੋਂ ਨਿਭਾਇਆ ਗਿਆ।
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਨੌਂ ਬਲਾਕਾਂ ਦੇ ਲਗਭਗ 900... ਅਗਲੀ ਖ਼ਬਰ ਪ੍ਰੈਸ਼ਰ ਹਾਰਨ ਵਜਾਉਣ ਵਾਲੇ ਵਾਹਨ ਚਾਲਕਾਂ ’ਤੇ ਟ੍ਰੈਫਿਕ ਪੁਲਿਸ ਸਖ਼ਤ, ਤਿੰਨ ਪ੍ਰਾਈਵੇਟ ਬੱਸਾਂ ਦੇ ਚਲਾਨ ਕੱਟ ਕੇ ਹਾਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।