ਸੜਕਾਂ ’ਤੇ ਅਣਅਧਿਕਾਰਤ ਵਾਹਨ ਪਾਰਕ ਅਤੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਕਾਰਵਾਈ ਕਰੇ ਪ੍ਰਸ਼ਾਸਨ -ਰਿਸ਼ੀ ਕੌਸ਼ਲ
ਅਹਿਮਦਗੜ੍ਹ, 25 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਸ਼ਹਿਰ ’ਚ ਟਰੈਫ਼ਿਕ ਸਮੱਸਿਆ ਸਬੰਧੀ ਭਾਜਪਾ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਰਿਸ਼ੀ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੁਲਟ ਮੋਟਰਸਾਈਕਲ ਨਾਲ ਪਟਾਕੇ ਚਲਾਉਣ ਵਾਲਿਆਂ, ਉੱਚੀ ਆਵਾਜ਼ ਵਿੱਚ ਡੈੱਕ ਲਾਉਣ ਵਾਲਿਆਂ, ਪ੍ਰੈਸ਼ਰ ਹਾਰਨ ਅਤੇ ਸੜਕਾਂ ਤੇ ਅਣਅਧਿਕਾਰਤ ਵਾਹਨ ਪਾਰਕ ਨਾਲ ਟਰੈਫ਼ਿਕ ਸਮੱਸਿਆ ਦਾ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਭਾਜਪਾ ਮੰਡਲ ਵਲੋਂ ਡੀ.
ਅਹਿਮਦਗੜ੍ਹ, 25 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਸ਼ਹਿਰ ’ਚ ਟਰੈਫ਼ਿਕ ਸਮੱਸਿਆ ਸਬੰਧੀ ਭਾਜਪਾ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਰਿਸ਼ੀ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੁਲਟ ਮੋਟਰਸਾਈਕਲ ਨਾਲ ਪਟਾਕੇ ਚਲਾਉਣ ਵਾਲਿਆਂ, ਉੱਚੀ ਆਵਾਜ਼ ਵਿੱਚ ਡੈੱਕ ਲਾਉਣ ਵਾਲਿਆਂ, ਪ੍ਰੈਸ਼ਰ ਹਾਰਨ ਅਤੇ ਸੜਕਾਂ ਤੇ ਅਣਅਧਿਕਾਰਤ ਵਾਹਨ ਪਾਰਕ ਨਾਲ ਟਰੈਫ਼ਿਕ ਸਮੱਸਿਆ ਦਾ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਭਾਜਪਾ ਮੰਡਲ ਵਲੋਂ ਡੀ.ਐਸ.ਪੀ. ਅਹਿਮਦਗੜ੍ਹ ਇੰਦਰਪਾਲ ਚੌਹਾਨ ਅਤੇ ਐਸ.ਐਚ.ਓ. ਬਲੌਰ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਹਾਲੇ ਤੱਕ ਸ਼ਹਿਰ ਅੰਦਰ ਇਸ ਸਮੱਸਿਆ ਦੇ ਹੱਲ ਲਈ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਸ਼ਹਿਰ ਦੇ ਹਰ ਬਾਜ਼ਾਰ ’ਚ ਚਾਹੇ ਉਹ ਰੇਲਵੇ ਰੋਡ ਹੋਵੇ, ਰਾਇਕੋਟ ਅੱਡਾ, ਚੌੜਾ ਬਾਜ਼ਾਰ, ਮਹਾਂਵੀਰ ਰੋਡ ਹਰ ਜਗ੍ਹਾ ਤੇ ਅਣ ਅਧਿਕਾਰਤ ਤੌਰ ਤੇ ਵਾਹਨਾਂ ਦੀ ਪਾਰਕਿੰਗ ਨਾਲ ਬਾਹਰੋਂ ਆਉਣ ਜਾਣ ਵਾਲਿਆਂ ਅਤੇ ਐਮਰਜੈਂਸੀ ਮਰੀਜ਼ਾਂ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।