ਨਸ਼ਾ ਰੋਕੂ ਕਮੇਟੀ ਨੇ ‘ਆਪ’ ਸਰਕਾਰ ਖਿਲਾਫ ਰੋਸ ਮਾਰਚ ਕਰਕੇ ਝਾੜੂ ਫੂਕੇ
ਸ਼ੇਰਪੁਰ, 26 ਅਕਤੂਬਰ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) ਪਿਛਲੇ ਦਿਨਾਂ ਦੇ ਦੌਰਾਨ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਵਲੋਂ ਹੱਤਿਆ ਕਰ ਦੇਣ ਦੇ ਬਾਅਦ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹੋਂਦ ਵਿੱਚ ਆਈ ਇਨਸਾਫ ਕਮੇਟੀ ਦੇ ਸੱਦੇ ਉੱਪਰ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਵਲੋਂ ਠੀਕਰੀ ਪਹਿਰਾ ਬਰਨਾਲਾ ਰੋਡ ਸ਼ੇਰਪੁਰ ਤੋਂ ਲੈ ਕੇ ਕਸਬੇ ਦੇ ਬਜਾਰ ਵਿੱਚ ਦੀ ਕਾਤਰੋ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਕਮੇਟੀ ਵਲੋਂ ਕਾਤਰੋ ਚੌਂਕ ਵਿਖੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਫੂਕੇ ਗਏ।
ਕ
ਕਸਬੇ ਅੰਦਰ ਰੋਸ ਮਾਰਚ ਕਰਨ ਉਪਰੰਤ ਕਾਤਰੋ ਚੌਂਕ ਵਿਖੇ ਝਾੜੂ ਫੂਕਦੇ ਹੋਏ ਨਸ਼ਾ ਰੋਕੂ ਕਮੇਟੀ ਦੇ ਆਗੂ। ਤਸਵੀਰ-ਮੇਘ ਰਾਜ ਜੋਸ਼ੀ
27-10-2026
ਸ਼ੇਰਪੁਰ, 26 ਅਕਤੂਬਰ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) ਪਿਛਲੇ ਦਿਨਾਂ ਦੇ ਦੌਰਾਨ ਮਾਨਸਾ ਵਿਖੇ ਨਸ਼ਿਆਂ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਵਲੋਂ ਹੱਤਿਆ ਕਰ ਦੇਣ ਦੇ ਬਾਅਦ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹੋਂਦ ਵਿੱਚ ਆਈ ਇਨਸਾਫ ਕਮੇਟੀ ਦੇ ਸੱਦੇ ਉੱਪਰ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਵਲੋਂ ਠੀਕਰੀ ਪਹਿਰਾ ਬਰਨਾਲਾ ਰੋਡ ਸ਼ੇਰਪੁਰ ਤੋਂ ਲੈ ਕੇ ਕਸਬੇ ਦੇ ਬਜਾਰ ਵਿੱਚ ਦੀ ਕਾਤਰੋ ਚੌਂਕ ਤੱਕ ਰੋਸ ਮਾਰਚ ਕੱਢਿਆ ਗਿਆ। ਕਮੇਟੀ ਵਲੋਂ ਕਾਤਰੋ ਚੌਂਕ ਵਿਖੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਫੂਕੇ ਗਏ। ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਇਨਸਾਫ਼ ਕਮੇਟੀ ਅਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੀਆਂ ਜਾਇਜ ਮੰਗਾਂ ਨੂੰ ਪੂਰਾ ਨਹੀ ਕਰ ਰਹੀ ਜਿਸਦੇ ਰੋਸ ਵਜੋਂ ਆਪ ਦੇ ਚੋਣ ਨਿਸ਼ਾਨ ਵਾਲੇ ਝਾੜੂ ਫੂਕੇ ਗਏ ਹਨ। ਇਸ ਮੌਕੇ ਚੌਧਰੀ ਬਹਾਦਰ ਸਿੰਘ ਗਰੇਵਾਲ , ਪਰਮਜੀਤ ਕੌਰ, ਪ੍ਰਗਟਪ੍ਰੀਤ ਸਿੰਘ,ਜਰਨੈਲ ਸਿੰਘ ਖੇੜੀ , ਜੀਤ ਸਿੰਘ ਹੇੜੀਕੇ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਹੈਵੀ ਸਿੰਘ, ਯੋਧਾ ਸਿੰਘ, ਹਰਦੀਪ ਗਰੇਵਾਲ ਸ਼ੇਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਤੇ ਇਨਸਾਫ਼ ਪਸੰਦ ਆਗੂ ਮੌਜੂਦ ਸਨ।