30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਲਹਿਰਾ ਹਲਕਾ ਦੇ ਵਿਕਾਸ ਲਈ ਮਾਨ ਸਰਕਾਰ ਵਚਨਬੱਧ – ਐਡਵੋਕੇਟ ਗੋਇਲ

ਲਹਿਰਾਗਾਗਾ, 29 ਅਕਤੂਬਰ (ਪ੍ਰਵੀਨ ਖੋਖਰ)–ਵਿਧਾਨ ਸਭਾ ਹਲਕਾ ਲਹਿਰਾ ਦੇ ਪਛੜੇਪਣ ਨੂੰ ਦੂਰ ਕਰਕੇ ਬੁਲੰਦੀਆਂ ‘ਤੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਲਹਿਰਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਗੱਲਬਾਤ ਕਰਦਿਆਂ ਕੀਤਾ ।

ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ। 30-10-2026
ਲਹਿਰਾਗਾਗਾ, 29 ਅਕਤੂਬਰ (ਪ੍ਰਵੀਨ ਖੋਖਰ)–ਵਿਧਾਨ ਸਭਾ ਹਲਕਾ ਲਹਿਰਾ ਦੇ ਪਛੜੇਪਣ ਨੂੰ ਦੂਰ ਕਰਕੇ ਬੁਲੰਦੀਆਂ ‘ਤੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਲਹਿਰਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਆਖਿਆ ਕਿ ਹਲਕੇ ਦਾ ਪਛੜਾਪਣ ਦੂਰ ਕਰਨ ਲਈ ਮਾਨ ਸਰਕਾਰ ਵਧੇਰੇ ਯਤਨਸ਼ੀਲ ਹੈ । ਇਸੇ ਕਰਕੇ ਹਲਕੇ ’ਚ ਜਿੱਥੇ ਪਿਛਲੇ ਵਿਕਾਸ ਦੇ ਅਧੂਰੇ ਪਏ ਕੰਮ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਨਵੇਂ ਪ੍ਰੋਜੈਕਟਾਂ ਲਈ ਵੀ ਢੁਕਵੇਂ ਫੰਡ ਜਾਰੀ ਕਰਕੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਉਨ੍ਹਾਂ ਆਖਿਆ ਕਿ ਲਹਿਰਾ ’ਚ ਜਿੱਥੇ 5 ਮੰਜ਼ਿਲਾ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਇਸ ਦੇ ਮੁਕੰਮਲ ਹੋਣ ਨਾਲ 16 ਦਫ਼ਤਰਾਂ ਇਕੋ ਛੱਤ ਹੇਠਾਂ ਕੰਮ ਕਰਨਗੇ । ਉਨ੍ਹਾਂ ਇਹ ਵੀ ਆਖਿਆ ਕਿ ਲਹਿਰਾ ’ਚ ਬਿਜ਼ਲੀ ਵਿਭਾਗ ਦਾ ਦਫ਼ਤਰ ਜੋ ਕਿ ਲੰਮੇ ਸਮੇਂ ਤੋਂ ਢਹਿ-ਢੇਰੀ ਹੋਇਆ ਪਿਆ ਸੀ, ਦੀ ਸ਼ਾਨਦਾਰ ਇਮਾਰਤ ਦਾ ਕੰਮ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿੱਚ ਬਿਜ਼ਲੀ ਵਿਭਾਗ ਦੇ ਦੋਨੋਂ ਦਫ਼ਤਰ, ਐਕਸੀਅਨ ਦਫ਼ਤਰ ਇਕੱਠੇ ਹੀ ਕੰਮ ਕਰਨਗੇ । ਉਨ੍ਹਾਂ ਇਹ ਵੀ ਦੱਸਿਆ ਕਿ ਹੋਰ ਵੀ ਅਨੇਕਾਂ ਵਿਕਾਸ ਦੇ ਪ੍ਰੋਜੈਕਟ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ ਚ ਇਨਸਾਫ਼ ਦੀ ਮੰਗ - ਜੱਸੀ ਖੇੜੀ ਅਗਲੀ ਖ਼ਬਰ ਨਸ਼ੇ ਨਾਲ ਜ਼ਿੰਦਗੀਆਂ ਖੋਹਣ ਵਾਲੀ ਹਕੂਮਤ ਹੁਣ ਲਾਸ਼ਾਂ ਖੋਹਣ ਤੱਕ ਆ ਗਈ-ਟਿੱਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।