02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜਸਬੀਰ ਸਿੰਘ ਜੱਸੀ ਮੰਨਵੀ। ਗੁਰਦੁਆਰਾ ਨਾਨਕਸਰ ਸਾਹਿਬ ਦੇ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ ਲਈ ਉਮੜੀਆਂ ਸੰਗਤਾਂ

ਚੀਮਾ ਮੰਡੀ, 1 ਨਵੰਬਰ (ਗੁਰਜੀਤ ਸਿੰਘ ਚਹਿਲ) - ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ 100 ਸਾਲਾਂ ਬਰਸੀ ਸਮਾਗਮ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਗੁ. ਨਾਨਕਸਰ ਸਾਹਿਬ ਚੀਮਾ ਵਿਖੇ ਪਵਿੱਤਰ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ ਅੱਜ ਸਵੇਰੇ ਸਮੂਹ ਨਗਰ ਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਈ, ਜਿਸ ਨੂੰ ਸੰਗਤਾਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਕੁੱਝ ਕੂ ਘੰਟਿਆਂ ਚ ਹੀ ਮੁਕੰਮਲ ਕਰ ਦਿੱਤਾ।

ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਸਰੋਵਰ ’ਚ ਬਰੇਤੀ ਪਾਉਣ ਦੀ ਕਾਰ ਸੇਵਾ ‘ਚ ਹਿੱਸਾ ਲੈਣ ਵਾਲੀਆਂ ਸੰਗਤਾਂ । ਤਸਵੀਰ : ਗੁਰਜੀਤ ਸਿੰਘ ਚਹਿਲ 02-11-2026
ਚੀਮਾ ਮੰਡੀ, 1 ਨਵੰਬਰ (ਗੁਰਜੀਤ ਸਿੰਘ ਚਹਿਲ) - ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ 100 ਸਾਲਾਂ ਬਰਸੀ ਸਮਾਗਮ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਗੁ. ਨਾਨਕਸਰ ਸਾਹਿਬ ਚੀਮਾ ਵਿਖੇ ਪਵਿੱਤਰ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ ਅੱਜ ਸਵੇਰੇ ਸਮੂਹ ਨਗਰ ਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਈ, ਜਿਸ ਨੂੰ ਸੰਗਤਾਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਕੁੱਝ ਕੂ ਘੰਟਿਆਂ ਚ ਹੀ ਮੁਕੰਮਲ ਕਰ ਦਿੱਤਾ। ਇਸ ਮਹਾਨ ਕਾਰ ਸੇਵਾ ਦੀ ਅਰੰਭਤਾ ਦੀ ਅਰਦਾਸ ਭਾਈ ਮੱਖਣ ਸਿੰਘ ਮੁੱਖ ਗ੍ਰੰਥੀ ਗੁ. ਨਾਨਕਸਰ ਸਾਹਿਬ ਚੀਮਾ ਨੇ ਕੀਤੀ ਅਤੇ ਪਵਿੱਤਰ ਸਰੋਵਰ ‘ਚ ਬਰੇਤੀ ਪਾਉਣ ਦੀ ਕਾਰ ਸੇਵਾ ਸ਼ੁਰੂ ਕਰਵਾਉਣ ਲਈ ਪੰਜ ਪਿਆਰਿਆਂ ‘ਚ ਗੁਰਦੁਆਰਾ ਜਨਮ ਅਸਥਾਨ ਚੀਮਾ ਵਲੋਂ ਭਾਈ ਕਰਮਜੀਤ ਸਿੰਘ ਚੀਮਾ, ਗੁ. ਨਾਨਕਸਰ ਸਾਹਿਬ ਚੀਮਾ ਵਲੋਂ ਮੁੱਖ ਗ੍ਰੰਥੀ ਭਾਈ ਮੱਖਣ ਸਿੰਘ, ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਭਾਈ ਅੰਗਰੇਜ ਸਿੰਘ ਅਤੇ ਭਾਈ ਨਿਰਵੈਰ ਸਿੰਘ ਅਤੇ ਬਾਬਾ ਸੁਖਰਾਜ ਸਿੰਘ ਲੱਡਾ ਨੇ ਸ਼ਮੂਲੀਅਤ ਕੀਤੀ। ਇਸ ਮਹਾਨ ਕਾਰ ਸੇਵਾ ਚ ਇਲਾਕੇ ਭਰ ਦੀਆਂ ਸੰਗਤਾਂ ਅਤੇ ਨਗਰ ਚੀਮਾ ਦੀਆਂ ਭਾਰੀ ਗਿਣਤੀ ‘ਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਪਵਿੱਤਰ ਸਰੋਵਰ ਚ ਬਰੇਤੀ ਪਾਉਣ ਦੀ ਸੇਵਾ ਨੂੰ ਲੈ ਕੇ ਸੰਗਤਾਂ ਦਾ ਸ਼ੈਲਾਬ ਉਮੜਿਆ, ਜਿੰਨਾ ਨੇ ਕੁੱਝ ਹੀ ਘੰਟਿਆਂ ‘ਚ ਸਰੋਵਰ ‘ਚ ਬਰੇਤੀ ਪਾਉਣ ਦੀ ਸੇਵਾ ਪੂਰੀ ਕੀਤੀ । ਇਸ ਮੌਕੇ ਗੁ. ਨਾਨਕਸਰ ਸਾਹਿਬ ਦੇ ਰਿਸੀਵਰ ਜਥੇ. ਦਰਬਾਰਾ ਸਿੰਘ, ਮੈਨੇਜਰ ਭਾਈ ਜਰਨੈਲ ਸਿੰਘ ਮੀਤ ਮੈਨੇਜਰ ਭਾਈ ਜਸਵੀਰ ਸਿੰਘ, ਭਾਈ ਹਰਮੇਸ਼ ਸਿੰਘ ਖਜਾਨਚੀ, ਰਾਗੀ ਭਾਈ ਜਸਵਿੰਦਰ ਸਿੰਘ ਜੱਸੀ, ਮੀਤ ਗ੍ਰੰਥੀ ਭਾਈ ਜਗਤਾਰ ਸਿੰਘ, ਬੂਟਾ ਸਿੰਘ ਮਾਨ ਲਵਲੀ ਸਟੂਡੀਓ ਚੀਮਾ, ਥਾਣੇਦਾਰ ਚਤਰ ਸਿੰਘ ਚੀਮਾ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬੀਰਬਲ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਸਾਬਕਾ ਪ੍ਰਧਾਨ ਨਗਰ ਪੰਚਾਇਤ ਅਵਤਾਰ ਸਿੰਘ ਤਾਰੀ, ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਗੁਰਮੀਤ ਸਿੰਘ ਗੀਤੀ, ਅਕਾਲੀ ਆਗੂ ਪ੍ਰਧਾਨ ਦਰਸ਼ਨ ਸਿੰਘ ਔਲਖ, ਪਰਮਜੀਤ ਸਿੰਘ ਨਿੱਕਾ, ਕਿਸਾਨ ਆਗੂ ਬਲਵਿੰਦਰ ਸਿੰਘ ਸਰਾਓ, ਕਲੱਬ ਪ੍ਰਧਾਨ ਕਾਕਾ ਸਿੰਘ ਧਾਲੀਵਾਲ, ਜਸਵੀਰ ਸਿੰਘ ਚੀਮਾ ਚੇਅਰਮੈਨ ਪੈਰਾਮਾਊਂਟ ਸਕੂਲ ਚੀਮਾ, ਸਰਬਜੀਤ ਸਿੰਘ ਬਾਗਵਾਲਾ, ਕੌਸ਼ਲਰ ਕੁਲਦੀਪ ਸਿੰਘ ਸਿੱਧੂ, ਯੂਥ ਆਗੂ ਜਿੰਦ ਚੀਮਾ, ਨਛੱਤਰ ਸਿੰਘ ਚੀਮਾ, ਨੰਬਰਦਾਰ ਰਾਜੂ ਸਿੰਘ, ਨਿੱਕਾ ਸਿੰਘ ਸੋਹਲ, ਨੰਬਰਦਾਰ ਗੁਰਜੰਟ ਸਿੰਘ, ਭਾਈ ਸਿਮਰਨ ਜੀਤ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੀਰੋ ਕਲਾ ਮੌਜੂਦ ਸਨ ।
ਪਿਛਲੀ ਖ਼ਬਰ ਪ੍ਰੋ: ਗੱਜਣਮਾਜਰਾ ਨੂੰ ਦੂਜੀ ਵਾਰੀ ਟਿਕਟ ਦੇਣਾ ਹਾਈਕਮਾਨ ਦਾ ਬਿਲਕੁਲ ਸਹੀ ਫੈਸਲਾ- ਪ੍ਰਧਾਨ ਉੱਭੀ ਅਗਲੀ ਖ਼ਬਰ ਜਗਦੀਪ ਗੋਲਡੀ ਨੂੰ ਟਿਕਟ ਮਿਲਣ ’ਤੇ ਕੰਬੋਜ ਭਾਈਚਾਰੇ ’ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।