02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

4 ਦੀ ਇਨਸਾਫ਼ ਰੈਲੀ ਵਿੱਚ ਕਰਾਂਗੇ ਵੱਡੀ ਸ਼ਮੂਲੀਅਤ-ਕਮਲ ਧਾਲੀਵਾਲ

ਅਹਿਮਦਗੜ੍ਹ, 1 ਨਵੰਬਰ (ਸੁਖਜੀਤ ਸਿੰਘ ਖੇੜਾ)-ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸੇਵਾਦਾਰ ਕਮਲ ਧਾਲੀਵਾਲ ਵੱਲੋਂ ਆਪਣੇ ਗ੍ਰਹਿ ਬੜੂੰਦੀ ਵਿਖੇ ਬਲਾਕ ਅਹਿਮਦਗੜ੍ਹ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਮੋਹਤਬਰ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਦੇਸ਼ ਦੇ ਜਨ ਨਾਇਕ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਇਨਸਾਫ਼ ਰੈਲੀ ਵਿੱਚ ਹਲਕਾ ਅਮਰਗੜ੍ਹ ਤੋਂ ਵੱਡੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਨਾਲ ਸੱਦੀ ਗਈ ਸੀ।

ਅਜੀਤ ਡੈਸਕ 02-11-2026
ਅਹਿਮਦਗੜ੍ਹ, 1 ਨਵੰਬਰ (ਸੁਖਜੀਤ ਸਿੰਘ ਖੇੜਾ)-ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸੇਵਾਦਾਰ ਕਮਲ ਧਾਲੀਵਾਲ ਵੱਲੋਂ ਆਪਣੇ ਗ੍ਰਹਿ ਬੜੂੰਦੀ ਵਿਖੇ ਬਲਾਕ ਅਹਿਮਦਗੜ੍ਹ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਮੋਹਤਬਰ ਸਾਥੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਦੇਸ਼ ਦੇ ਜਨ ਨਾਇਕ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਇਨਸਾਫ਼ ਰੈਲੀ ਵਿੱਚ ਹਲਕਾ ਅਮਰਗੜ੍ਹ ਤੋਂ ਵੱਡੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਨਾਲ ਸੱਦੀ ਗਈ ਸੀ। ਇਸ ਦੌਰਾਨ ਹਲਕਾ ਅਮਰਗੜ੍ਹ ਤੋਂ ਰੈਲੀ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿੱਕੀ ਟੰਡਨ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਅਹਿਮਦਗੜ੍ਹ ਦਿਹਾਤੀ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸਰਪੰਚ ਸਗੀਰ ਖਾਨ ਹਾਜੀ , ਕੌਂਸਲਰ ਰਿੰਪੀ ਕੜਵਲ, ਕੌਂਸਲਰ ਕੱਮਿਕਰ ਰਾਮ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲ ਕੰਗਣਵਾਲ, ਸਾਬਕਾ ਸਰਪੰਚ ਜਗਦੇਵ ਸਿੰਘ ਅਕਬਰਪੁਰ, ਸਾਬਕਾ ਕੌਂਸਲਰ ਕਿੱਟੂ ਥਾਪਰ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਭੁੱਲਰ, ਸਾਬਕਾ ਸਰਪੰਚ ਰੋਮੀ ਹਥੋਆ, ਕੈਪਟਨ ਦਰਸ਼ਨ ਸਿੰਘ ਹਥੋ ਆ, ਸਤੀਸ਼ ਢੰਡ ਜੰਡਾਲੀ ਕਲਾਂ, ਹੈਪੀ ਬੁੰਗਾ, ਪਿੰਥੀਪਾਲ ਸਿੰਘ ਬੁੰਗਾ, ਪੰਚ ਸ਼ੇਰ ਖਾਨ ਦਹਿਲੀਜ਼ ਕਲਾਂ, ਸਰਪੰਚ ਜਸਵੀਰ ਸਿੰਘ ਜੰਡਾਲੀ ਖੁਰਦ, ਹਰਵਿੰਦਰ ਸਿੰਘ ਦਹਿਲੀਜ਼ ਖੁਰਦ (ਗੋਲਾ ਨੰਬਰਦਾਰ), ਚੂਹੜ ਸਿੰਘ ਕੁੱਪ ਕਲਾਂ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਕੁੱਪ ਕਲਾਂ, ਗੁਰਪ੍ਰੀਤ ਸਿੰਘ ਚੌਪੜਾ, ਗੁਰਮੀਤ ਸਿੰਘ ਲਸੋਈ, ਬੇਅੰਤ ਸਿੰਘ ਜਾਗੋਵਾਲ, ਕਰਨੈਲ ਸਿੰਘ ਭੋਗੀਵਾਲ, ਪੰਚ ਹਰਿੰਦਰ ਸਿੰਘ ਬਾਲੇਵਾਲ, ਡਾ. ਸੁਖਵਿੰਦਰ ਸਿੰਘ ਬਾਲੇਵਾਲ, ਭਗਵਾਨ ਸਿੰਘ ਬਾਲੇਵਾਲ, ਬੰਟੀ ਅਹਿਮਦਗੜ੍ਹ ਛੰਨਾ, ਸਾਹਿਲ ਅਹਿਮਦਗੜ੍ਹ, ਸਾਬਕਾ ਬਲਾਕ ਸੰਮਤੀ ਮੈਂਬਰ ਰੂਪ ਸਿੰਘ ਕੁੱਪ ਕਲਾਂ, ਬਲਵੀਰ ਸਿੰਘ ਦਹਿਲੀਜ਼ ਖੁਰਦ, ਸੁਖਵਿੰਦਰ ਸਿੰਘ ਭੋਗੀਵਾਲ, ਡਾ. ਹਰਦੀਪ ਸਿੰਘ, ਵਿ ਸ਼ਾਲ ਥਾਪਰ ਦਹਿਲੀਜ਼ ਕਲਾਂ ਸਮੇਤ ਹੋਰ ਕਾਂਗਰਸੀ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਐੱਨ.ਸੀ.ਸੀ. ਇੰਡਕਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗੁਰਮਤਿ ਸਮਾਗਮ ਦੀ ਹੋਈ ਸੰਪੂਰਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।