ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੁੜ ਉਮੀਦਵਾਰ ਐਲਾਨੇ ਜਾਣ ਪਿੱਛੋਂ ਜੱਦੀ ਪਿੰਡ ਦੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਕੀਤਾ ਸ਼ੁਕਰਾਨਾ
ਸ਼ਹਿਣਾ, 1 ਨਵੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਮ ਆਦਮੀ ਪਾਰਟੀ ਵਲੋਂ ਮੁੜ ਉਮੀਦਵਾਰ ਐਲਾਨੇ ਜਾਣ ਪਿੱਛੋਂ ਜੱਦੀ ਪਿੰਡ ਉੱਗੋਕੇ ਦੇ ਗੁਰਦੁਆਰਾ ਸਿੱਧਸਰ ਅਤੇ ਗੁਰਦੁਆਰਾ ਪ੍ਰਤੱਖਸਰ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦੇ ਵਿਕਾਸ ਲਈ ਉਨ੍ਹਾਂ ਕੋਈ ਕਸਰ ਬਾਕੀ ਨਹੀਂ ਛੱਡੀ।
ਸ਼ਹਿਣਾ, 1 ਨਵੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਮ ਆਦਮੀ ਪਾਰਟੀ ਵਲੋਂ ਮੁੜ ਉਮੀਦਵਾਰ ਐਲਾਨੇ ਜਾਣ ਪਿੱਛੋਂ ਜੱਦੀ ਪਿੰਡ ਉੱਗੋਕੇ ਦੇ ਗੁਰਦੁਆਰਾ ਸਿੱਧਸਰ ਅਤੇ ਗੁਰਦੁਆਰਾ ਪ੍ਰਤੱਖਸਰ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦੇ ਵਿਕਾਸ ਲਈ ਉਨ੍ਹਾਂ ਕੋਈ ਕਸਰ ਬਾਕੀ ਨਹੀਂ ਛੱਡੀ। ਮੁੱਖ ਮੰਤਰੀ ਦੇ ਕੋਟੇ ਤੋਂ ਇਲਾਵਾ ਵੱਖ-ਵੱਖ ਕੈਬਨਿਟ ਮੰਤਰੀਆਂ ਦੇ ਅਖ਼ਤਿਆਰੀ ਫ਼ੰਡ ਵੀ ਭਦੌੜ ਹਲਕੇ ਦੇ ਪਿੰਡਾਂ ਵਿਚ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਮੀਦਵਾਰ ਐਲਾਨੇ ਜਾਣ ਪਿੱਛੋਂ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਦਾ ਜੋ ਉਤਸ਼ਾਹ ਬਣਿਆ ਹੋਇਆ ਹੈ। ਉਸ ਨਾਲ ਮੇਰਾ ਹੌਸਲਾ ਕਿਤੇ ਵਧ ਗਿਆ ਹੈ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਵਿਕਾਸ ਦੇ ਕੰਮ ਕਰਦਿਆਂ ਵਿਕਾਸ ਦੇ ਰਾਹ ਵਿਚ ਰੋੜੇ ਅਟਕਾਉਣ ਵਾਲੇ ਲੋਕਾਂ ਨੂੰ ਹੀ ਤਕਲੀਫ਼ ਹੁੰਦੀ ਹੈ। ਜਿਸ ਲਈ ਉਨ੍ਹਾਂ ਲੋਕਾਂ ਲਈ ਮੇਰੇ ਪ੍ਰਤੀ ਸ਼ਿਕਵੇ ਹੋ ਸਕਦੇ ਹਨ, ਪਰ ਵਿਰੋਧੀ ਧਿਰ ਨਾਲ ਜੁੜੀਆਂ ਪੰਚਾਇਤਾਂ ਨੂੰ ਵੀ ਗਰਾਂਟਾਂ ਦੇ ਗੱਫੇ ਕ੍ਰਮਵਾਰ ਮੰਗ ਅਨੁਸਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦੂਜੀ ਪਾਰੀ ਵਿਚ ਜਿੱਤਣ ਪਿੱਛੋਂ ਹਲਕੇ ਦੀ ਕਾਇਆ ਕਲਪ ਕਰ ਦਿਆਂਗੇ। ਇਸ ਮੌਕੇ ਹਰਚਰਨ ਸਿੰਘ ਮਾਨ ਸੂਬਾ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਅਮਨਦੀਪ ਸਿੰਘ ਦਰਾਜ਼, ਹਰਦੀਪ ਸਿੰਘ ਹੈਰੀ ਧੂਰਕੋਟ, ਤੇਜਿੰਦਰ ਸਿੰਘ ਢਿੱਲਵਾਂ, ਤਰਸੇਮ ਸਿੰਘ ਕਾਹਨੇਕੇ, ਸਰਪੰਚ ਰਾਮ ਸਿੰਘ ਦਿਉਲ, ਸੁਖਚੈਨ ਸਿੰਘ ਫ਼ੌਜੀ, ਮਾਤਾ ਬਲਦੇਵ ਕੌਰ, ਕੌਰ ਸਿੰਘ ਥਾਣੇਦਾਰ, ਬਲਵੀਰ ਸਿੰਘ ਸਿੱਧੂ, ਦਲਜੀਤ ਸਿੰਘ ਬਿੱਟੂ, ਅੰਗਰੇਜ਼ ਸਿੰਘ, ਗਿਆਨੀ ਗੁਰਮੇਲ ਸਿੰਘ, ਭਿੰਦਰ ਸਿੰਘ ਪੰਚ, ਭੂਰਾ ਸਿੰਘ ਚੌਕੀਦਾਰ, ਬੂਟਾ ਦੀਨ, ਜਗਰਾਜ ਸਿੰਘ ਜਗਜੀਤਪੁਰਾ, ਹਰਪ੍ਰੀਤ ਸਿੰਘ, ਡਾ: ਹਰਜੀਤ ਸਿੰਘ ਜੀਤੀ, ਹਰਲੀਨ ਸਿੰਘ ਚੰਨੀ, ਰਾਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਜਗਜੀਤਪੁਰਾ, ਸੁਖਦੀਪ ਸਿੰਘ, ਨਛੱਤਰ ਸਿੰਘ ਪੰਚ, ਗਿਆਨੀ ਰਾਜ ਸਿੰਘ, ਇਕੱਤਰ ਸਿੰਘ, ਕਰਮਵੀਰ ਸਿੰਘ, ਪਰਦੀਪ ਸਿੰਘ, ਸੁਰਿੰਦਰ ਸਿੰਘ ਬੰਪੀ, ਸੁਖਦੇਵ ਸਿੰਘ ਰਿੰਕੂ, ਸੁਖਚੈਨ ਸਿੰਘ, ਗੁਰਚਰਨ ਸਿੰਘ ਘੱਚਾ, ਅਮਰਜੀਤ ਸਿੰਘ, ਜਗਰੂਪ ਸਿੰਘ, ਡਾ.ਜਸਵਿੰਦਰ ਸਿੰਘ ਸਰਪੰਚ ਅਤੇ ਸੀਰਾ ਸਿੰਘ ਵੀ ਹਾਜ਼ਰ ਸਨ।