02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੁੜ ਟਿਕਟ ਮਿਲਣ ’ਤੇ ਵਿਧਾਇਕ ਲਾਭ ਸਿੰਘ ਉੱਗੋਕੇ ਇਲਾਕੇ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਹੋਏ ਨਤਮਸਤਕ

ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਬੀਤੇ ਦਿਨ ਹੀ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਐਲਾਨੀ ਗਈ ਪਹਿਲੀ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਨਾਂਅ ਇੱਕ ਵਾਰ ਫਿਰ ਸ਼ਾਮਿਲ ਕੀਤਾ ਗਿਆ, ਜਿਸ ’ਤੇ ਟਿਕਟ ਮਿਲਣ ਦੀ ਖ਼ੁਸ਼ੀ ’ਚ ਅੱਜ ਹਲਕਾ ਵਿਧਾਇਕ ਉੱਗੋਕੇ ਨੇ ਸਮੂਹ ਵਰਕਰਾਂ ਸਮੇਤ ਇਲਾਕੇ ਦੇ ਧਾਰਮਿਕ ਅਸਥਾਨ ਬਾਬਾ ਮੱਠ, ਗੁਰਦੁਆਰਾ ਸਿੰਘ ਸਭਾ, ਪੰਚਾਇਤੀ ਮੰਦਿਰ ਆਦਿ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਪਰੰਤ ਢਿਲਵਾਂ, ਉੱਗੋਕੇ ਹੁੰਦੇ ਹੋਏ ਭਦੌੜ ਲਈ ਰਵਾਨਾ ਹੋਏ।

ਤਪਾ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਨਤਮਸਤਕ ਹੋਣ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਸਮੂਹ ਵਰਕਰ। ਤਸਵੀਰ : ਪ੍ਰਵੀਨ ਗਰਗ 02-11-2026
ਤਪਾ ਮੰਡੀ, 1 ਨਵੰਬਰ (ਪ੍ਰਵੀਨ ਗਰਗ)-ਬੀਤੇ ਦਿਨ ਹੀ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਐਲਾਨੀ ਗਈ ਪਹਿਲੀ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਨਾਂਅ ਇੱਕ ਵਾਰ ਫਿਰ ਸ਼ਾਮਿਲ ਕੀਤਾ ਗਿਆ, ਜਿਸ ’ਤੇ ਟਿਕਟ ਮਿਲਣ ਦੀ ਖ਼ੁਸ਼ੀ ’ਚ ਅੱਜ ਹਲਕਾ ਵਿਧਾਇਕ ਉੱਗੋਕੇ ਨੇ ਸਮੂਹ ਵਰਕਰਾਂ ਸਮੇਤ ਇਲਾਕੇ ਦੇ ਧਾਰਮਿਕ ਅਸਥਾਨ ਬਾਬਾ ਮੱਠ, ਗੁਰਦੁਆਰਾ ਸਿੰਘ ਸਭਾ, ਪੰਚਾਇਤੀ ਮੰਦਿਰ ਆਦਿ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਪਰੰਤ ਢਿਲਵਾਂ, ਉੱਗੋਕੇ ਹੁੰਦੇ ਹੋਏ ਭਦੌੜ ਲਈ ਰਵਾਨਾ ਹੋਏ। ਇਸ ਮੌਕੇ ਵਿਧਾਇਕ ਉੱਗੋਕੇ ਨੇ ਕਿਹਾ ਕਿ ਉਹ ਕੋਈ ਵੀ ਕੰਮ ਭਾਵੇਂ ਉਹ ਸਿਆਸੀ ਹੋਵੇ ਜਾਂ ਕੋਈ ਹੋਰ ਦੀ ਸ਼ੁਰੂਆਤ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮੁਨੀਸ਼ ਸਿਸੋਦੀਆ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਨਿਰਾਸ਼ ਨਹੀਂ ਕਰਨਗੇ, ਬਲਕਿ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਹਿਲਾਂ ਨਾਲੋਂ ਵੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸਰਪੰਚ ਹਰਚਰਨ ਸਿੰਘ ਜੰਡਸਰ ਅਤੇ ਰਵੀ ਮੌੜ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜੱਗੀ ਸਿੰਘ, ਸੋਸ਼ਲ ਮੀਡੀਆ ਇੰਚਾਰਜ ਰਾਜ ਮਾਰਕੰਡਾ, ਅਮਨ ਦਰਾਕਾ, ਹੈਰੀ ਧੂਰਕੋਟ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ, ਸੰਦੀਪ ਕੁਮਾਰ, ਲਵਦੀਪ ਲਵੀ, ਕੁਲਦੀਪ ਸਿੱਧੂ , ਬਬਲੀ ਤਾਜੋ, ਪ੍ਰਗਟ ਸਿੰਘ, ਅੰਮ੍ਰਿਤ ਸਿੰਘ, ਸ਼ਿੰਦਰ ਸਿੰਘ, ਕਿਸ਼ੋਰ ਬਾਵਾ, ਹਰਵਿੰਦਰ ਪਾਲ ਮਿੱਤਲ, ਹੈਪੀ ਪਰਜਾਪਤ ਆਦਿ ਸਮੂਹ ਵਰਕਰਾਂ ਨੇ ਹਲਕਾ ਵਿਧਾਇਕ ਨੂੰ ਟਿਕਟ ਮਿਲਣ ਦੀ ਖ਼ੁਸ਼ੀ ’ਚ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਡੀ.ਐੱਸ.ਪੀ. ਬਲਜੀਤ ਸਿੰਘ ਚੀਮਾ। ਰਾਹੁਲ ਗਾਂਧੀ ਦੀ 4 ਨਵੰਬਰ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ, ਬਣਾਏਗੀ ਨਵੇਂ ਕੀਰਤੀ... ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਲੋਕ-ਬਿੱਟੂ ਖੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।