07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦੀ ਕੀਤੀ ਚੋਣ

ਮੂਨਕ, 6 ਨਵੰਬਰ (ਪ੍ਰਵੀਨ ਮਦਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਪਿੰਡ ਮਕੌਰੜ ਸਾਹਿਬ ਦੇ ਕਮਿਊਨਿਟੀ ਸੈਂਟਰ ਵਿੱਚ ਸਾਰੇ ਬਲਾਕ ਦੇ ਡੇਲੀ ਗੇਟਾਂ ਅਤੇ ਪਿੰਡ ਇਕਾਈਆਂ ਦਾ ਇਕੱਠ ਕਰਕੇ ਬਲਾਕ ਦੀ ਚੋਣ ਕੀਤੀ ਗਈ। ਜਿਸ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਅਜੀਤ ਡੈਸਕ 07-11-2026
ਮੂਨਕ, 6 ਨਵੰਬਰ (ਪ੍ਰਵੀਨ ਮਦਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਪਿੰਡ ਮਕੌਰੜ ਸਾਹਿਬ ਦੇ ਕਮਿਊਨਿਟੀ ਸੈਂਟਰ ਵਿੱਚ ਸਾਰੇ ਬਲਾਕ ਦੇ ਡੇਲੀ ਗੇਟਾਂ ਅਤੇ ਪਿੰਡ ਇਕਾਈਆਂ ਦਾ ਇਕੱਠ ਕਰਕੇ ਬਲਾਕ ਦੀ ਚੋਣ ਕੀਤੀ ਗਈ। ਜਿਸ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਸਭ ਤੋਂ ਪਹਿਲਾਂ ਸੂਬੇ ਦੇ ਸੀਨੀਅਰ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਗਲਤ ਨੀਤੀਆਂ ਤੇ ਵਿਸਥਾਰ ਸਹਿਤ ਚਾਨਣ ਪਾਇਆ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਜੇਕਰ ਸਾਰੇ ਹੀ ਪਿੰਡ ਇਕਾਈਆਂ ਇੱਕਜੁੱਟ ਹੋ ਕੇ ਵੱਡੀ ਤੋਂ ਵੱਡੀ ਲਾਮਬੰਦੀ ਕਰਕੇ ਆਪਣੇ ਏਕੇ ਅਤੇ ਸੰਘਰਸ਼ ਦਾ ਸਾਥ ਦੇਣ ਤਾਂ ਸਰਕਾਰ ਲੋਕਾਂ ਦੀ ਖਾਤਰ ਸੋਚਣ ਲਈ ਮਜਬੂਰ ਹੋ ਜਾਣਗੀਆਂ । ਇਜਲਾਸ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਿਸ ਵਿੱਚ ਰਿੰਕੂ ਮੂਣਕ ਨੂੰ ਜਿਲੇ ਲਈ ਚੁਣਿਆ ਗਿਆ ਬਲਾਕ ਦੇ ਅਹੁਦਿਆਂ ਦੀ ਚੋਣ “ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ, ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ, ਜਰਨਲ ਸਕੱਤਰ ਦੇਵਿੰਦਰ ਦੀਪ ਬੰਟੀ ਢੀਂਡਸਾ, ਪ੍ਰਚਾਰ ਸਕੱਤਰ ਬਲਵਿੰਦਰ ਮਨਿਆਣਾ, ਸੰਗਠਨ ਸਕੱਤਰ ਛੱਜੂ ਸਿੰਘ ਬੱਲਰਾ, ਖਜਾਨਚੀ ਰੋਸ਼ਨ ਮੂਣਕ, ਮੀਤ ਪ੍ਰਧਾਨ ਸੁਖਚੈਨ ਸਿੰਘ ਚੱਠਾ ਗੋਬਿੰਦਪੁਰਾ, ਮੀਤ ਪ੍ਰਧਾਨ ਸੁਬੇਗ ਸਿੰਘ ਚੱਠਾ ਮੂਣਕ, ਸਕੱਤਰ ਕੁਲਦੀਪ ਗੁਲਾੜੀ, ਸਹਾਇਕ ਖਜਾਨਚੀ ਜਗਪਾਲ ਸਿੰਘ ਕਾਲਾ ਖਨੌਰੀ ਅਤੇ ਰਮੇਸ਼ ਅਨਦਾਣਾ ਬਹਾਲ ਸਿੰਘ ਢੀਡਸਾ ਦਲਜੀਤ ਰਾਜੂ ਮੂਣਕ ਨਾਨਕ ਸਿੰਘ ਅਨਦਾਣਾ ਅਮਰੀਕ ਬੱਲਰਾ ਨੂੰ ਸਰਬ ਸੰਮਤੀ ਨਾਲ ਅਹੁਦੇਦਾਰ ਚੁਣਿਆ ਗਿਆ।
ਪਿਛਲੀ ਖ਼ਬਰ ਬਜ਼ੁਰਗਾਂ ਨੂੰ ਸਿਹਤਮੰਦ, ਸੁਰੱਖਿਅਤ ਅਤੇ ਸਨਮਾਨ ਭਰਿਆ ਜੀਵਨ ਪ੍ਰਦਾਨ ਕਰਨਾ ਸਾਡਾ ਫ਼ਰਜ਼-ਡੀ. ਸੀ. ਕਿਹਾ, ਨਵੰਬਰ ’ਚ ਲੱ... ਅਗਲੀ ਖ਼ਬਰ ਕਿਸਾਨਾਂ ਕੋਆਪ੍ਰੇਟਿਵ ਦੀਆਂ ਨਵੀਆਂ ਨੀਤੀਆਂ ਦਾ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।