ਲੌਂਗੋਵਾਲ, 15 ਨਵੰਬਰ (ਸ.ਸ. ਖੰਨਾ, ਵਿਨੋਦ)-ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਪੱਤੀ ਰੰਧਾਵਾ ਵਿਖੇ 13 ਲੜਕੀਆਂ ਦੇ ਵਿਆਹ ਕਰਵਾਏ ਗਏ। ਲੜਕੀਆਂ ਦੇ ਵਿਆਹ ਨਗਰ ਲੌਂਗੋਵਾਲ ਦੀਆਂ ਸੰਗਤਾਂ ਅਤੇ ਐਨ ਆਰ ਆਈ ਨੌਜਵਾਨ ਬਬਲੀ ਰੰਧਾਵਾ ਯੂ.ਐੱਸ.ਏ.,ਵਰਿੰਦਰ ਮੋਟਾ ਆਸਟ੍ਰੇਲੀਆ ਜੋਨੀ ਆਸਟ੍ਰੇਲੀਆ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਗਏ ਹਨ। ਇਨਾ ਲੜਕੀਆਂ ਦੇ ਆਨੰਦ ਕਾਰਜ ਬਾਬਾ ਸਤਿਗੁਰ ਸਿੰਘ ਸ਼ੇਰੋ ਵਾਲਿਆਂ ਦੇ ਜਥੇ ਵੱਲੋਂ ਕਰਵਾਏ ਗਏ।ਜਿਸ ਵਿਚੋਂ 11 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਦੋ ਲੜਕੀਆਂ ਦੇ ਨਿਕਾਹ ਅਤੇ ਇਕ ਲੜਕੀ ਦੀ ਉਨਾਂ ਦੇ ਧਰਮ ਅਨੁਸਾਰ ਫੇਰਿਆਂ ਦੀ ਰਸਮ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਾਮਨ ਬਾਜਵਾ, ਹਰਦੇਵ ਸਿੰਘ ਬਾਜਵਾ ਨੇ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਉਪਰੰਤ ਉਨਾਂ ਨੂੰ ਬੈਡ, ਪੇਟੀ, ਅਲਮਾਰੀ ਬਿਸਤਰੇ ਭਾਂਡੇ ਆਦਿ ਵਿਆਹ ਦਾ ਸਮਾਨ ਦਿੱਤਾ ਗਿਆ ਇਸ ਮੌਕੇ ਪ੍ਰਮਿੰਦਰ ਕੌਰ ਬਰਾੜ, ਵਿਜੈ ਗੋਇਲ, ਬਲਵਿੰਦਰ ਸਿੰਘ ਢਿੱਲੋ, ਸਰਪੰਚ ਨਿਹਾਲ ਸਿੰਘ, ਹਰਜਿੰਦਰ ਸਿੰਘ ਦਿੜਬਾ, ਕੁਲਦੀਪ ਬੰਟੀ ਮਾਨ, ਕਮਲ ਬਰਾੜ, ਮਾਸਟਰ ਸੇਵਕ ਸਿੰਘ, ਸੇਵਕ ਸਿੰਘ ਢਿੱਲੋ, ਕਾਲਾ ਰਾਮ ਮਿੱਤਲ, ਜਤਿੰਦਰ ਸਿੰਘ ਦਿਆਲਗੜ੍ਹ, ਰਤਨ ਕੁਮਾਰ ਮੰਗੁ, ਅਮਰਜੀਤ ਸਿੰਘ ਪੀਏ, ਸਰਪੰਚ ਜੁਗਰਾਜ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਮਿਸਤਰੀ ਰਾਮ ਸਿੰਘ, ਰਵਿੰਦਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਅਮਰਜੀਤ ਸਿੰਘ ਗਿੱਲ (ਮਾਨ ਦਲ) ਵਲੋਂ ਨਿਭਾਈ ਗਈ।