26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਕੂਲਾਂ ’ਚ ਗੇੜੇ ’ਤੇ ਗੇੜਾ ਮਾਰ ਰਹੇ ਹਨ ਦੁਕਾਨਦਾਰ- ਜੀ. ਟੀ. ਯੂ.

ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਦੀਆਂ ਨੀਤੀਆਂ ਨੇ ਅਧਿਆਪਕਾਂ ਨੂੰ ਵਪਾਰੀਆਂ ਦਾ ਕਰਜਦਾਰ ਬਣਾ ਦਿੱਤਾ ਹੈ। ਵਪਾਰੀ ਅਤੇ ਦੁਕਾਨਦਾਰ ਸਕੂਲਾਂ ਵਿੱਚ ਆਪਣੀਆਂ ਲੈਣਦਾਰੀਆਂ ਲਈ ਗੇੜੇ ’ਤੇ ਗੇੜਾ ਮਾਰ ਰਹੇ ਹਨ।

ਅਜੀਤ ਡੈਸਕ 26-11-2026
ਸੰਗਰੂਰ, 25 ਨਵੰਬਰ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਦੀਆਂ ਨੀਤੀਆਂ ਨੇ ਅਧਿਆਪਕਾਂ ਨੂੰ ਵਪਾਰੀਆਂ ਦਾ ਕਰਜਦਾਰ ਬਣਾ ਦਿੱਤਾ ਹੈ। ਵਪਾਰੀ ਅਤੇ ਦੁਕਾਨਦਾਰ ਸਕੂਲਾਂ ਵਿੱਚ ਆਪਣੀਆਂ ਲੈਣਦਾਰੀਆਂ ਲਈ ਗੇੜੇ ’ਤੇ ਗੇੜਾ ਮਾਰ ਰਹੇ ਹਨ। ਦੇਣਦਾਰੀਆਂ ਪੈਂਡਿੰਗ ਹੋਣ ਕਾਰਨ ਅਧਿਆਪਕ ਹਰ ਸਮੇਂ ਮਾਨਸਿਕ ਪੀੜਾਂ ਵਿੱਚੋਂ ਗੁਜ਼ਰ ਰਹੇ ਹਨ। ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ 6196 ਸਕੂਲਾਂ ਨੂੰ 17 ਕਰੋੜ 63 ਲੱਖ ਰੁਪਏ ਦੀ ਗਰਾਂਟ ਵਾਈਟ ਵਾਸ਼ ਅਤੇ ਪੇਂਟ ਕਰਵਾਉਣ ਲਈ ਜਾਰੀ ਕੀਤੀ ਗਈ। ਸਕੂਲਾਂ ਨੇ ਵਾਈਟ ਵਾਸ ਅਤੇ ਪੇਂਟ ਕਰਵਾਉਣ ਦਾ ਕੰਮ ਮੁਕੰਮਲ ਕਰਵਾ ਲਿਆ ਹੈ, ਪਰ ਸਕੂਲਾਂ ਨੂੰ ਹਾਲੇ ਤੱਕ 20 ਪ੍ਰਤੀਸ਼ਤ ਗਰਾਂਟ ਹੀ ਜਾਰੀ ਕੀਤੀ ਗਈ ਹੈ। 80 ਪ੍ਰਤੀਸ਼ਤ ਗਰਾਂਟ ਪੈਂਡਿੰਗ ਹੈ। ਜੇਕਰ ਇਸੇ ਤਰ੍ਹਾਂ ਗੱਲ ਕਰੀਏ ਨਵੀਂ ਚਾਰ ਦੀਵਾਰੀ ਬਣਾਉਣ ਲਈ 309 ਸਕੂਲਾਂ ਨੂੰ 12 ਕਰੋੜ ਅਤੇ ਚਾਰ ਦੀਵਾਰੀ ਦੀ ਮੁਰੰਮਤ ਲਈ 507 ਸਕੂਲਾਂ ਨੂੰ ਲਗਭਗ 22 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਸਕੂਲਾਂ ਨੇ ਨਵੀਂ ਚਾਰ ਦੀਵਾਰੀ ਅਤੇ ਚਾਰ ਦੀਵਾਰੀ ਦੀ ਰਿਪੇਅਰ ਦਾ ਕੰਮ ਮੁਕੰਮਲ ਕਰ ਲਿਆ ਹੈ। ਖਰਚੇ ਦੇ ਬਿਲ ਖਜ਼ਾਨੇ ਵਿੱਚ ਲਟਕਣ ਕਾਰਨ ਬਿੱਲ ਪਾਸ ਨਹੀਂ ਹੋ ਰਹੇ। ਜੇਕਰ ਰਿਪੇਅਰ ਅਤੇ ਮੈਂਟੀਨੈਂਸ ਦੇ ਕੰਮ ਸਬੰਧੀ ਗੱਲ ਕਰੀਏ ਤਾਂ ਪੰਜਾਬ ਦੇ 1404 ਸਕੂਲਾਂ ਨੂੰ ਲਗਭਗ 55.86 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਜਿਸ ਵਿੱਚ ਸਕੂਲਾਂ ਨੇ ਟਾਇਲ ਟਰੇਸਿੰਗ, ਪਲਸਤਰ, ਫਰਸ਼, ਦਰਵਾਜ਼ੇ, ਰੋਸ਼ਨਦਾਨ, ਖਿੜਕੀਆਂ, ਬਿਜਲੀ ਅਤੇ ਹੋਰ ਰਿਪੇਅਰ ਦੇ ਕੰਮ ਕਰਵਾਉਣੇ ਸਨ। ਪੰਜਾਬ ਦੇ ਅਧਿਆਪਕਾਂ ਨੇ ਰਿਪੇਅਰ ਦੇ 75 ਪ੍ਰਤੀਸ਼ਤ ਕੰਮ ਕਰਵਾ ਲਏ ਹਨ। ਪਰ ਜਾਰੀ ਕੀਤੀ ਰਾਸ਼ੀ ਵਿੱਚੋਂ ਲਗਭਗ ਅੱਧੀ ਰਾਸ਼ੀ ਜਾਰੀ ਹੋਈ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਸਿੰਘ ਫਿਲੋਰ, ਦੇਵੀ ਦਿਆਲ ਅਤੇ ਸਤਵੰਤ ਸਿੰਘ ਆਲਮਪੁਰ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਹੀ ਗੈਰ ਵਿੱਦਿਅਕ ਕੰਮਾਂ ਨੇ ਸਕੂਲਾਂ ਵਿੱਚ ਪੜ੍ਹਾਈ ਦਾ ਬੁਰਾ ਹਾਲ ਕਰ ਰੱਖਿਆ ਹੈ। ਹੁਣ ਅਦਾਇਗੀਆਂ ਸਮੇਂ ਸਿਰ ਨਾ ਹੋਣ ਕਾਰਨ ਅਧਿਆਪਕ ਮਾਨਸਿਕ ਤੌਰ ਤੇ ਟੁੱਟ ਚੁੱਕੇ ਹਨ। ਉਹ ਦੁਕਾਨਦਾਰਾਂ ਦੀਆਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਪਾ ਰਹੇ। ਮਾੜੀਆਂ ਸਕੀਮਾਂ ਨੇ ਅਧਿਆਪਕ ਨੂੰ ਸਮਾਜ ਵਿੱਚ ਦੋਸ਼ੀ ਬਣਾ ਦਿੱਤਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਪੈਂਡਿੰਗ ਜਾਰੀ ਕੀਤੀਆਂ ਜਾਣ ਅਤੇ ਅਧਿਆਪਕਾਂ ਦਾ ਧਿਆਨ ਸਿਰਫ ਪੜ੍ਹਾਉਣ ਤੇ ਕੇਂਦਰਿਤ ਕਰਨ ਲਈ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਹਨ।
ਪਿਛਲੀ ਖ਼ਬਰ ਦੂਸਰੇ ‘ਸੰਤ ਅਤਰ ਸਿੰਘ ਨਰਸਰੀ ਸਕੂਲ’ ਦੀ ਸ਼ੁਰੂਆਤ ਅਗਲੀ ਖ਼ਬਰ ਚੰਡੀਗੜ੍ਹ ਦੀ 460 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਕੈਂਟਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।