27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

‘ਖ਼ੁਸ਼ਹਾਲ ਨਹੀਂ ਕੰਗਾਲ ਪੰਜਾਬ’ ਦਾ ਖ਼ਿਤਾਬ ਦੇਣ ਲਈ 29 ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਜਾਣਗੇ ਬੇਰੁਜ਼ਗਾਰ

ਸੰਗਰੂਰ, 26 ਨਵੰਬਰ (ਦਮਨਜੀਤ ਸਿੰਘ)- ਭਾਰਤ ਦੇ ਸੰਵਿਧਾਨ ਦਿਵਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਮੋਗਾ ਨੇੜੇ ਪਿੰਡ ਮਟਵਾਣੀ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੂੰ ਹੋਕੇ ਮਾਰ-ਮਾਰ ਕੇ ਸੱਦਿਆ ਗਿਆ ਉੱਥੇ ਬੇਰੁਜ਼ਗਾਰਾਂ ਦੇ ਸੰਵਿਧਾਨਿਕ ਹੱਕਾਂ ਉੱਤੇ ਡਾਕੇ ਮਾਰ ਕੇ ਉਨ੍ਹਾਂ ਨੂੰ ਘਰਾਂ ਵਿੱਚ ਡੱਕਿਆ ਗਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਸਾਂਝੇ ਤੌਰ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਸਲ ਵਿੱਚ ‘ਖ਼ੁਸ਼ਹਾਲ ਨਹੀਂ ਕੰਗਾਲ ਪੰਜਾਬ’ ਰੈਲੀ ਕਰਨੀ ਬਣਦੀ ਹੈ।

ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕੀਤੇ ਜਾਣ ਦੀਆਂ ਵੱਖ-ਵੱਖ ਤਸਵੀਰਾਂ। ਤਸਵੀਰ-ਮੁਕੇਸ਼ ਕੁਮਾਰ 27-11-2026
ਸੰਗਰੂਰ, 26 ਨਵੰਬਰ (ਦਮਨਜੀਤ ਸਿੰਘ)- ਭਾਰਤ ਦੇ ਸੰਵਿਧਾਨ ਦਿਵਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਲਈ ਮੋਗਾ ਨੇੜੇ ਪਿੰਡ ਮਟਵਾਣੀ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੂੰ ਹੋਕੇ ਮਾਰ-ਮਾਰ ਕੇ ਸੱਦਿਆ ਗਿਆ ਉੱਥੇ ਬੇਰੁਜ਼ਗਾਰਾਂ ਦੇ ਸੰਵਿਧਾਨਿਕ ਹੱਕਾਂ ਉੱਤੇ ਡਾਕੇ ਮਾਰ ਕੇ ਉਨ੍ਹਾਂ ਨੂੰ ਘਰਾਂ ਵਿੱਚ ਡੱਕਿਆ ਗਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਸਾਂਝੇ ਤੌਰ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਸਲ ਵਿੱਚ ‘ਖ਼ੁਸ਼ਹਾਲ ਨਹੀਂ ਕੰਗਾਲ ਪੰਜਾਬ’ ਰੈਲੀ ਕਰਨੀ ਬਣਦੀ ਹੈ। ਕਿਉਂਕਿ ਪੰਜਾਬ ਸਿਰ ਪੰਜ ਲੱਖ ਕਰੋੜ ਕਰੀਬ ਕਰਜ਼ਾ ਹੋ ਚੁੱਕਾ ਹੈ, ਸੂਬੇ ਭਰ ਵਿੱਚ ਹਰੇਕ ਵਰਗ ਨੂੰ ਨਪੀੜਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਆਪਣੀਆਂ ਮੰਗਾਂ ਦੱਸਣ ਅਤੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣ ਲਈ ਮੋਗਾ ਵਿਖੇ ਪੰਜਾਬ ਸਰਕਾਰ ਦੀ ਰੈਲੀ ਵਿੱਚ ਜਾ ਕੇ ‘ਲੋਕਾਂ ਦੇ ਸੀ.ਐਮ.’ ਨੂੰ ਮਿਲਣਾ ਚਾਹੁੰਦੇ ਸਨ ਪਰ ਹੋਇਆ ਉਲਟ ਕਿ ਬੇਰੁਜ਼ਗਾਰਾਂ ਦੇ ਘਰਾਂ ਵੱਲ ਪੁਲਿਸ ਦੀਆਂ ਧਾੜਾਂ ਭੇਜ ਦਿੱਤੀਆਂ ਗਈਆਂ ਜਿੰਨਾ ਨੇ ਕੁਝ ਬੇਰੁਜ਼ਗਾਰਾਂ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ਘਰ ਪੁਲਿਸ ਨੇ ਛਾਪੇਮਾਰੀ ਕੀਤੀ ਪ੍ਰੰਤੂ ਉਹ ਪੁਲਿਸ ਦੇ ਹੱਥ ਨਹੀਂ ਲੱਗੇ ਉੱਧਰ ਰਮਨ ਕੁਮਾਰ ਮਲੋਟ ਦੇ ਘਰ ਅੱਗੇ ਪੁਲਿਸ ਪਾਰਟੀ ਨੂੰ ਤਾਇਨਾਤ ਕੀਤਾ ਗਿਆ। ਲਲਿਤਾ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਪੱਕਾ ਕਲਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਨਜ਼ਰ ਬੰਦ ਕੀਤਾ।ਨਿਰਮਲ ਵਿੱਕੀ ਮੋਗਾ ਨੂੰ ਦੀਨਾ ਸਾਹਿਬ ਚੌਂਕੀ ਵਿੱਚ ਰੱਖਿਆ ਗਿਆ ਅਤੇ ਇਸ ਤੋਂ ਇਲਾਵਾ ਦਿਲਬਾਗ ਪੰਜਾਵਾ ਅਤੇ ਰਮਨ ਮੌਜਗੜ੍ਹ ਦੀ ਵੀ ਨਜ਼ਰ ਬੰਦੀ ਹੋਈ। ਇਸ ਮੌਕੇ ਸੰਦੀਪ ਮੋਫ਼ਰ, ਅਮਨਦੀਪ ਕੌਰ, ਗੁਰਪਿਆਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਆਰਮੀ ਕੈਂਟ ਤੇ ਸੰਗਰੂਰ ਸ਼ਹਿਰ ’ਚ ਅੱਜ ਬਲੈਕਆਊਟ ਸੰਬੰਧੀ ਮੌਕ ਡਰਿੱਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਰਾਤ 8:00... ਅਗਲੀ ਖ਼ਬਰ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।