06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਫ਼ਾਈ ਸੇਵਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ- ਸ਼ੰਕਰ ਕਟਾਰੀਆ

ਅਜੀਤ ਡੈਸਕ 01-01-2026
ਜ਼ੀਰਾ, 31 ਦਸੰਬਰ (ਹਰਜੀਤ ਸਿੰਘ ਗਿੱਲ)-ਸੰਨ 2026 ਦੀ ਆਮਦ 'ਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੱੁਤਰ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ©ੀਸ਼ਦ ਨੇ ਸਫ਼ਾਈ ਕਰਮਚਾਰੀਆਂ ਨਾਲ ਰੋਟੀ ਖਾ ਕੇ ਉਨ੍ਹਾਂ ਨੂੰ ਕੰਬਲਾਂ ਨਾਲ ਸਨਮਾਨਿਤ ਕੀਤਾ | ਇਸ ਸਬੰਧ ਵਿਚ ਇੱਥੇ ਆਮ ਆਦਮੀ ਪਾਰਟੀ ਵਲੋਂ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਜ਼ੀਰਾ ਤੋਂ ਨਗਰ ਕੌਂਸਲ ਜ਼ੀਰਾ, ਨਗਰ ਪੰਚਾਇਤ ਮੱਖੂ ਅਤੇ ਨਗਰ ਪੰਚਾਇਤ ਮੱਲਾਂਵਾਲਾ ਦੇ ਸਮੂਹ ਸਫ਼ਾਈ ਕਰਮਚਾਰੀ ਸ਼ਾਮਿਲ ਹੋਏ | ਇਸ ਦੌਰਾਨ ਸਫ਼ਾਈ ਸੇਵਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਵੀਰ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ਕਾਰਨ ਸੜਕਾਂ, ਗਲੀਆਂ 'ਤੇ ਆ ਰਹੀ ਰੁਕਾਵਟ ਦੇਖ ਕੇ ਗਰਮੀ ਅਤੇ ਠੰਢ ਦੀ ਪ©ਵਾਹ ਕੀਤੇ ਬਿਨਾਂ ਸੀਵਰੇਜ ਵਾਲੇ ਗਟਰ ਵਿਚ ਉੱਤਰ ਕੇ ਰਸਤੇ ਚਾਲੂ ਕਰਦੇ ਹਨ | ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਭਾਈਚਾਰੇ ਵਲੋਂ ਸੜਕਾਂ, ਗਲੀਆਂ ਨਾਲੀਆਂ ਆਦਿ ਦੀ ਸਫ਼ਾਈ ਰੋਜ਼ਾਨਾ ਸਵੇਰ ਸਮੇਂ ਖ਼ੁਸ਼ੀ-ਖ਼ੁਸ਼ੀ ਪੂਰੀ ਲਗਨ ਦੇ ਨਾਲ ਕੀਤੀ ਜਾਂਦੀ ਹੈ | ਸ਼ੰਕਰ ਕਟਾਰੀਆ ਨੇ ਕਿਹਾ ਕਿ ਇਸ ਲਈ ਮੇਰੇ ਮਨ ਵਿਚ ਸੀ ਕਿ ਇਸ ਵਾਰ ਨਵਾਂ ਸਾਲ ਇਨ੍ਹਾਂ ਸਫ਼ਾਈ ਸੇਵਕਾਂ ਨਾਲ ਮਨਾਵਾਂਗਾ | ਇਸ ਦੌਰਾਨ ਉਨ੍ਹਾਂ ਨੇ ਜ਼ੀਰਾ, ਮੱਖੂ ਅਤੇ ਮੱਲਾਂਵਾਲਾ ਦੇ ਸਫ਼ਾਈ ਸੇਵਕਾਂ ਨਾਲ ਦੁਪਹਿਰ ਦੀ ਰੋਟੀ ਖਾ ਕੇ ਆਏ ਸਮੂਹ ਸਫ਼ਾਈ ਕਰਮਚਾਰੀਆਂ ਨੂੰ ਕੰਬਲ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇਗਾ ਅਤੇ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ | ਇਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਦੇ ਮੀਤ ਪ©ਧਾਨ ਰੋਹਿਨ ਕਰੋਤੀਆ ਨੇ ਸ਼ੰਕਰ ਕਟਾਰੀਆ ਦਾ ਇਹ ਇੱਜ਼ਤ ਮਾਣ ਦੇਣ ਲਈ ਸਮੂਹ ਸਫ਼ਾਈ ਸੇਵਕਾਂ ਵਲੋਂ ਧੰਨਵਾਦ ਕੀਤਾ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ©ਧਾਨ ਨਰਿੰਦਰ ਕਟਾਰੀਆ, ਨਗਰ ਪੰਚਾਇਤ ਮੱਲਾਂਵਾਲਾ ਦੇ ਪ©ਧਾਨ ਮਹਾਂਬੀਰ ਸਿੰਘ ਦੂਲੇਵਾਲਾ, ਜ਼ੀਰਾ ਦੇ ਪ©ਧਾਨ ਗੁਰਪ©ੀਤ ਸਿੰਘ ਜੱਜ, ਬਲਾਕ ਪ©ਧਾਨ ਹਰਭਗਵਾਨ ਸਿੰਘ ਭੋਲਾ ਔਲਖ, ਪੀ.ਏ. ਮੇਜਰ ਸਿੰਘ ਭੁੱਲਰ, ਸੁਸ਼ੀਲ ਕੁਮਾਰ ਇੰਚਾਰਜ ਸਫ਼ਾਈ ਬਰਾਂਚ, ਸ਼ਮਸ਼ੇਰ ਸਿੰਘ ਸੀਵਰੇਜ ਇੰਚਾਰਜ, ਚਰਨਜੀਤ ਸ਼ਰਮਾ, ਰੋਹਿਤ ਕੁਮਾਰ ਡੋਰ ਟੂ ਡੋਰ ਸਫ਼ਾਈ ਇੰਚਾਰਜ, ਅਜੈ ਕੁਮਾਰ ਪ©ਧਾਨ ਸਫ਼ਾਈ ਯੂਨੀਅਨ, ਰੋਹਿਨ ਕਰੋਤੀਆ ਪ©ਧਾਨ, ਸਰਪੰਚ ਜੁਗਰਾਜ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਜਸਵੀਰ ਸਿੰਘ ਸਰਪੰਚ ਬੂਲੇ, ਸਰਪੰਚ ਜਸਵੀਰ ਸਿੰਘ ਮਲ੍ਹੇਸ਼ਾਹ, ਸਰਪੰਚ ਸਰਬਜੀਤ ਸਿੰਘ ਗਾਦੜੀਵਾਲਾ, ਸਰਪੰਚ ਮਨਪ©ੀਤ ਸਿੰਘ ਸੇਖ਼ਵਾਂ, ਸਰਪੰਚ ਇਕਬਾਲ ਸਿੰਘ ਨੀਲੇ ਵਾਲਾ, ਸਰਪੰਚ ਗੁਰਪ©ੀਤ ਸਿੰਘ ਮਹੀਆਂ ਵਾਲਾ, ਸਰਪੰਚ ਸੁਖਬੀਰ ਸਿੰਘ ਸਾਧੂ ਵਾਲਾ ਅਤੇ ਰਾਜੂ ਸਰਪੰਚ ਬੰਡਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਹਾਰਵਰਡ ਮੈਂਟਰਸ਼ਿਪ ਪ੍ਰੋਗਰਾਮ ਲਈ ਹੋਈ ਚੋਣ ਅਗਲੀ ਖ਼ਬਰ ਬਾਸਮਤੀ ਚਾਵਲ ਦੇ 54 ਟੀਈਯੂ ਕੰਟੇਨਰਾਂ ਦੀ ਲੋਡਿੰਗ, ਨਵੇਂ ਟਰੈਫ਼ਿਕ ਦੀ ਸਿਰਜਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।