12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਹਾੜੇ ਮੌਕੇ ਬੀ. ਐੱਸ. ਐਫ. ਦੀ 55 ਬਟਾਲੀਅਨ ਨੇ ਸ਼ਹਿਰ 'ਚ ਕੱਢੀ ਸਾਈਕਲ ਜਾਗਰੂਕਤਾ ਰੈਲੀ

ਅਜੀਤ ਡੈਸਕ 26-01-2026
ਅਬੋਹਰ, 25 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਫਿੱਟ ਇੰਡੀਆ ਮੂਵਮੈਂਟ ਅਧੀਨ 'ਸੰਡੈ ਆਨ ਸਾਈਕਲ' ਪ੍ਰੋਗਰਾਮ ਤਹਿਤ ਬੀ. ਐੱਸ. ਐਫ. ਦੇ ਅਬੋਹਰ ਸੈਕਟਰ ਵਲੋਂ 55 ਬਟਾਲੀਅਨ ਦੀ ਅਗਵਾਈ ਹੇਠ ਅਬੋਹਰ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ | ਇਹ ਪ੍ਰੋਗਰਾਮ ਗਣਤੰਤਰ ਦਿਹਾੜੇ ਦੇ ਸੰਬੰਧ 'ਚ ਸੰਡੇ ਆਨ ਸਾਈਕਲ ਦੇ ਰੂਪ ਵਿਚ ਰੱਖਿਆ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਸਰੀਰਕ ਫਿਟਨਸ, ਸਿਹਤਮੰਦ ਜੀਵਨ ਸ਼ੈਲੀ ਅਤੇ ਸਮੂਹਿਕ ਸਹਿਯੋਗ ਨੂੰ ਉਤਸ਼ਾਹਿਤ ਦੇਣ ਦੇ ਨਾਲ ਰਾਸ਼ਟਰੀ ਅਭਿਆਨ ਦਾ ਸੰਦੇਸ਼ 'ਫਿਟਨਸ ਦੀ ਡੋਜ਼ ਅੱਧਾ ਘੰਟਾ ਰੋਜ਼ ਨੂੰ ' ਜਨ-ਜਨ ਤੱਕ ਪਹੁੰਚਾਉਣਾ ਸੀ | ਸਾਈਕਲ ਰੈਲੀ ਨੂੰ ਸ੍ਰੀ ਰਾਮ ਚੰਦਰ ਕਮਾਡੈਂਟ ਸੈਕਟਰ ਮੁਖੀ ਬੀ. ਐੱਸ. ਐਫ. ਅਬੋਹਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਰੈਲੀ ਬੀ. ਐੱਸ. ਐਫ. ਕੈਂਪਸ ਅਬੋਹਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੀ ਹੋਈ ਵਾਪਸ ਬੀ. ਐੱਸ. ਐਫ. ਕੈਂਪਸ ਅਬੋਹਰ ਆ ਕੇ ਸਮਾਪਤ ਹੋਈ | ਰੈਲੀ 'ਚ ਸ਼ੀਮਾ ਸੁਰੱਖਿਆ ਬਲ ਤੋਂ ਨਰੇਸ਼ ਕੁਮਾਰ ਅਗਰਵਾਲ ਕਮਾਡੈਂਟ ਅਧਿਕਾਰੀ, ਅਜੈ ਸਹਾਏ ਡਿਪਟੀ ਕਮਾਡੈਂਟ ਸਮੇਤ ਹੋਰ ਅਧਿਕਾਰੀ, ਫ਼ੌਜ ਦੇ ਜਵਾਨ, ਬੱਚੇ, ਅਬੋਹਰ ਦੇ ਅੱਠ ਪੈਡਲਰ ਗਰੁੱਪ ਦੇ ਸਾਈਕਲਿਸਟ ਤੋਂ ਇਲਾਵਾ ਡੀ. ਏ. ਵੀ. ਸਕੂਲ ਅਬੋਹਰ ਦੇ 50 ਵਿਦਿਆਰਥੀਆਂ ਨੇ ਸਾਈਕਲ ਰੈਲੀ 'ਚ ਉਤਸ਼ਾਹ ਨਾਲ ਭਾਗ ਲਿਆ | ਰੈਲੀ 'ਚ ਬੀ. ਐੱਸ. ਐਫ. ਦੀ ਸ਼ਮੂਲੀਅਤ ਨਾਲ ਰੈਲੀ ਵਿਚ ਅਨੁਸ਼ਾਸਨ ਤੇ ਸਰੀਰਕ ਤੰਦਰੁਸਤੀ ਦੇਖਣ ਨੂੰ ਮਿਲੀ | ਇਸ ਪ੍ਰੋਗਰਾਮ ਦੇ ਰਾਹੀਂ ਬੀ. ਐੱਸ. ਐਫ. ਨੇ ਨਾ ਸਿਰਫ਼ ਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਦੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਬਲਕਿ ਰਾਸ਼ਟਰ ਨਿਰਮਾਣ, ਜਨ ਕਲਿਆਣ ਤੇ ਨਾਗਰਿਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਫਿਟਨਸ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਵੀ ਕੀਤੀ | ਸਾਈਕਲ ਰੈਲੀ ਦੀ ਸਮਾਪਤੀ ਫਿਟਨਸ ਏਕਤਾ, ਦੇਸ਼ ਭਗਤੀ ਤੇ ਰਾਸ਼ਟਰੀ ਗੌਰਵ ਨੂੰ ਮਜ਼ਬੂਤ ਕਰਨ ਦੇ ਸੰਦੇਸ਼ ਨਾਲ ਕੀਤੀ ਗਈ |
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਬੀਰ ਸਿੰਘ ਰੁਕਣੇ ਵਾਲਾ ਵਿਖੇ ਗੁਰਮਤਿ ਸਮਾਰੋਹ ਕਰਵਾਇਆ ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਨੇ ਟੈੱਟ ਦੀ ਸ਼ਰਤ ਹਟਾ ਕੇ ਯੋਗ ਅਧਿਆਪਕਾਂ ਦੀਆਂ ਪਦ ਉੱਨਤੀਆਂ ਲਈ ਸਟੇਸ਼ਨ ਚੋਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।