14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਈ ਪਰਿਵਾਰਾਂ ਨੂੰ ਕੀਤਾ ਕਾਂਗਰਸ ਪਾਰਟੀ 'ਚ ਸ਼ਾਮਿਲ

ਅਜੀਤ ਡੈਸਕ 26-01-2026
ਗੁਰੂਹਰਸਹਾਏ, 25 ਜਨਵਰੀ (ਕਪਿਲ ਕੰਧਾਰੀ)-2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਆਏ ਦਿਨ ਪਰਿਵਾਰ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਅੱਜ ਉਨ੍ਹਾਂ ਦੇ ਗ੍ਰਹਿ ਗੁਰੂਹਰਸਹਾਏ ਵਿਖੇ ਪਿੰਡ ਆਲਿਆਣਾ ਤੋਂ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਗੁਰਦੇਵ ਸਿੰਘ, ਮੈਂਬਰ ਲੱਖਾ ਸਿੰਘ, ਮੈਂਬਰ ਮਨਜੀਤ ਕੌਰ, ਸਾਬਕਾ ਮੈਂਬਰ ਕੁਲਵੰਤ ਸਿੰਘ, ਸਾਬਕਾ ਮੈਂਬਰ ਪਹਿਲਵਾਨ ਸਿੰਘ ਤੇ ਪਿੰਡ ਆਲਿਆਣਾ ਤੋਂ ਅਕਾਲੀ ਦਲ ਤੋਂ ਮੈਂਬਰ ਜਗਸੀਰ ਸਿੰਘ ਜੱਗਾ, ਸਾਬਕਾ ਮੈਂਬਰ ਹਰਜੀਤ ਸਿੰਘ ਅਤੇ ਬੀ.ਜੇ.ਪੀ.ਤੋਂ ਇਸਤਰੀ ਵਿੰਗ ਦੇ ਸੈਕਟਰੀ ਸੁਰਜੀਤ ਕੌਰ, ਸ਼ਾਂਤੀ ਬਾਈ, ਗਿਆਨ ਸਿੰਘ ਮੈਂਬਰ ਕਿਸਾਨ ਯੂਨੀਅਨ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਿਰੋਪਾਓ ਪਾ ਕੇ ਸਾਰੇ ਹੀ ਆਗੂਆਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ ਤੇ ਕਿਹਾ ਕ ਇਨ੍ਹਾਂ ਸਾਰੇ ਹੀ ਆਗੂਆਂ ਦਾ ਉਹ ਪਾਰਟੀ 'ਚ ਸਵਾਗਤ ਕਰਦੇ ਹਨ ਅਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਸਾਰਿਆਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ | ਅਸੀਂ ਸਾਰੇ ਮਿਲ ਜੁਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ ਹੈਰੋਇਨ ਸਮੇਤ 2 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।