14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਫਿਰੋਜ਼ਪੁਰ ਮੰਡਲ ਵਲੋਂ 'ਵੰਦੇ ਮਾਤਰਮ ਮੈਰਾਥਨ' ਦਾ ਆਯੋਜਨ

ਅਜੀਤ ਡੈਸਕ 26-01-2026
ਫ਼ਿਰੋਜ਼ਪੁਰ, 25 ਜਨਵਰੀ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਲੋਂ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੀ ਯਾਦ 'ਚ ਅੱਜ 'ਵੰਦੇ ਮਾਤਰਮ ਮੈਰਾਥਨ' ਦਾ ਸਫਲ ਆਯੋਜਨ ਕੀਤਾ | ਇਸ ਦਾ ਸ਼ੁਭਾਰੰਭ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਅਗਵਾਈ ਹੇਠ ਕੀਤਾ, ਜਿਸ 'ਚ ਰੇਲਵੇ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਇਹ ਮੈਰਾਥਨ ਡੀ. ਆਰ. ਐੱਮ. ਦਫ਼ਤਰ ਤੋਂ ਝੋਕ ਰੋਡ ਤੱਕ ਆਯੋਜਿਤ ਕੀਤੀ ਗਈ, ਜਿਸ 'ਚ ਪ੍ਰਤੀਭਾਗੀਆਂ ਨੇ ਦੇਸ਼ ਭਗਤੀ ਦੇ ਜੋਸ਼ ਨਾਲ ਦੌੜ ਕੇ ਰਾਸ਼ਟਰ ਪ੍ਰੇਮ ਤੇ ਏਕਤਾ ਦਾ ਸੰਦੇਸ਼ ਦਿੱਤਾ | ਇਸ ਮੌਕੇ ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਪਰਸੋਨਲ ਅਧਿਕਾਰੀ ਸਾਕਸ਼ੀ ਸਿੰਘ, ਡਾ. ਸ਼ਿਵਾਨੀ, ਡਾ. ਦਿਨੇਸ਼ ਪਾਠਕ, ਖੇਡ ਸਕੱਤਰ ਸੁਨੀਲ ਕੈਟ ਸਮੇਤ ਮੰਡਲ ਦੇ ਕਈ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਆਪਣੇ ਸੰਦੇਸ਼ 'ਚ ਕਿਹਾ ਕਿ 'ਵੰਦੇ ਮਾਤਰਮ' ਸਿਰਫ਼ ਇਕ ਗੀਤ ਨਹੀਂ ਹੈ, ਸਗੋਂ ਦੇਸ਼ ਭਗਤੀ ਦੀ ਪ੍ਰੇਰਨਾ ਹੈ | ਇਸ ਮੈਰਾਥਨ ਦਾ ਮੁੱਖ ਉਦੇਸ਼ ਨਾਗਰਿਕਾਂ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਤੇ ਰਾਸ਼ਟਰੀ ਏਕਤਾ ਨੂੰ ਹੋਰ ਦਿ੍ੜ੍ਹ ਕਰਨਾ ਹੈ |
ਪਿਛਲੀ ਖ਼ਬਰ ਸੜਕ ਸੁਰੱਖਿਆ, ਜੀਵਨ ਰੱਖਿਆ ਮੁਹਿੰਮ ਤਹਿਤ ਪੀ. ਐਮ. ਸ੍ਰੀ ਕੇਂਦਰੀ ਵਿਦਿਆਲਿਆ-2 ਵਿਖੇ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।