09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਪਾਰ ਮੰਡਲ ਤੇ ਅਲੱਗ ਅਲੱਗ ਸੰਸਥਾਵਾਂ ਨੇ ਕੀਤੀ ਮੀਟਿੰਗ

ਅਜੀਤ ਡੈਸਕ 01-02-2026
ਫਿਰੋਜ਼ਪੁਰ, 31 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ 'ਚ ਲਗਾਤਾਰ ਵੱਧ ਰਹੀਆਂ ਚੋਰੀਆਂ, ਲੁੱਟਾਂ ਤੇ ਖੋਹਾਂ ਦੀਆਂ ਘਟਨਾਵਾਂ ਦੇ ਖ਼ਿਲਾਫ਼ ਵਪਾਰ ਮੰਡਲ ਅਤੇ ਅਲੱਗ-ਅਲੱਗ ਸੰਸਥਾਵਾਂ ਨੇ ਹਰੀਸ਼ ਰੈਸਟੋਰੈਂਟ ਤੇ ਮੀਟਿੰਗ ਕਰਕੇ ਤਿੱਖਾ ਰੋਸ਼ ਜਤਾਇਆ ਗਿਆ | ਮੀਟਿੰਗ ਦੌਰਾਨ ਸ਼ਹਿਰ ਦੀ ਅਮਨ-ਕਾਨੂੰਨ ਸਥਿਤੀ 'ਤੇ ਗੰਭੀਰ ਚਿੰਤਾ ਜਤਾਉਂਦੇ ਹੋਏ 7 ਫਰਵਰੀ ਨੂੰ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ | ਮੀਟਿੰਗ ਵਿਚ ਵੱਖ-ਵੱਖ ਸਮਾਜਿਕ, ਵਪਾਰਕ ਮੰਡਲ, ਐਨ. ਜੀ. ਓ. ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ 'ਚ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਰਾਤ ਦੇ ਸਮੇਂ ਚੋਰੀਆਂ ਤੇ ਦਿਨ ਦਿਹਾੜੇ ਲੁੱਟਾਂ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਜਦਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ | ਫਿਰੋਜ਼ਪੁਰ ਫ਼ਰੰਟ ਦੇ ਆਗੂ ਨਵੀਨ ਸ਼ਰਮਾ ਤੇ ਐਨ. ਜੀ. ਓ. ਦੇ ਹੈਲਪਿਅਨ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਸਖ਼ਤ ਕਦਮ ਨਾ ਚੁੱਕੇ ਤਾਂ 7 ਫਰਵਰੀ ਨੂੰ ਸ਼ਹਿਰ ਪੱਧਰ 'ਤੇ ਵੱਡਾ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੀ ਸੁਰੱਖਿਆ ਲਈ ਇੱਕਜੁੱਟ ਹੋ ਕੇ ਇਸ ਮੁਹਿੰਮ ਦਾ ਹਿੱਸਾ ਬਣਨ | ਇਸ ਮੌਕੇ ਰਿੰਕੂ ਗਰੋਵਰ, ਹਰੀਸ਼ ਮੋਂਗਾ, ਗੁਰਭੇਜ ਸਿੰਘ ਟਿੱਬੀ ਤੇ ਹੋਰ ਅਲੱਗ ਅਲੱਗ ਸੰਸਥਾ ਦੇ ਆਗੂ ਹਾਜ਼ਰ ਹੋਏ |
ਪਿਛਲੀ ਖ਼ਬਰ ਯੂਕੋ ਬੈਂਕ ਫ਼ਾਜ਼ਿਲਕਾ ਵਲੋਂ ਡੀ. ਏ. ਵੀ. ਸਕੂਲ 'ਚ 'ਸਵੱਛ ਭਾਰਤ ਪੰਦ੍ਹਰਵਾੜੇ' ਤਹਿਤ ਪੇਂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਹੱਕੀ ਮੰਗਾਂ ਲਈ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਵਲੋਂ ਧਰਨੇ ਲਾਉਣਾ ਸਰਕਾਰ ਲਈ ਸ਼ਰਮਨਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।