09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐਨ. ਐੱਸ. ਐੱਸ. ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਰਾਮਸਰਾ 'ਚ ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 01-02-2026
ਅਬੋਹਰ, 31 ਜਨਵਰੀ (ਵਿਵੇਕ ਹੂੜੀਆ)-ਮਹਾਂਰਿਸ਼ੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਲਗਾਏ ਰਾਸ਼ਟਰੀ ਸੇਵਾ ਯੋਜਨਾ ਦੇ ਵਿਸ਼ੇਸ਼ ਕੈਂਪ ਦਾ ਚੌਥਾ ਦਿਨ ਸੇਵਾ, ਸਫ਼ਾਈ ਤੇ ਲੋਕ-ਜਾਗਰੂਕਤਾ ਨੂੰ ਸਮਰਪਿਤ ਰਿਹਾ | ਦਿਨ ਦੀ ਸ਼ੁਰੂਆਤ ਜੋਤ ਜਗਾ ਕੇ ਅਤੇ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ, ਜਿਸ ਨੇ ਕੈਂਪ ਦੇ ਮਾਹੌਲ ਨੂੰ ਸਕਾਰਾਤਮਿਕ ਊਰਜਾ ਨਾਲ ਭਰ ਦਿੱਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਆਰ. ਪੀ. ਅਸੀਜਾ, ਪਿ੍ੰਸੀਪਲ ਡਾ. ਸੁਨੀਤਾ ਆਰੀਆ ਤੇ ਡਾ. ਨੀਤੂ ਉਪਵੇਜਾ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ | ਐਨ. ਐੱਸ. ਐੱਸ. ਵਲੰਟੀਅਰਾਂ ਨੇ ਪਹਿਲਾਂ ਕਾਲਜ ਕੈਂਪਸ ਦੀ ਸਫ਼ਾਈ ਕੀਤੀ ਅਤੇ ਫਿਰ ਪਿੰਡ ਰਾਮਸਰਾ ਵਿਖੇ ਜਾ ਕੇ ਸਫ਼ਾਈ ਅਭਿਆਨ ਚਲਾਇਆ | ਪਿੰਡ ਵਿਚ ਵਲੰਟੀਅਰਾਂ ਵਲੋਂ ਇਕ ਪ੍ਰਭਾਵਸ਼ਾਲੀ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਦੌਰਾਨ ਵਿਦਿਆਰਥੀਆਂ ਨੇ ਵੋਟ ਜ਼ਰੂਰ ਪਾਓ, ਸਫ਼ਾਈ ਅਪਣਾਓ, ਪਾਣੀ ਬਚਾਓ ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਵਰਗੇ ਨਾਅਰਿਆਂ ਨਾਲ ਪੂਰੇ ਪਿੰਡ ਨੂੰ ਗੰੂਜਾਂ ਦਿੱਤਾ | ਪਿੰਡ ਦੇ ਸਰਪੰਚ ਨੇ ਵੀ ਇਸ ਰੈਲੀ ਵਿਚ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ | ਰੈਲੀ ਤੋਂ ਬਾਅਦ ਕਾਲਜ ਪਰਤ ਕੇ ਮੁੱਖ ਬੁਲਾਰੇ ਡਾ. ਇੰਦਰਜੀਤ ਸਿੰਘ ਨੇ 'ਨਸ਼ਾ ਮੁਕਤੀ' ਵਿਸ਼ੇ 'ਤੇ ਵਿਸਥਾਰਪੂਰਵਕ ਲੈਕਚਰ ਦਿੱਤਾ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦੀ ਪ੍ਰੇਰਨਾ ਦਿੱਤੀ | ਕੈਂਪ ਦਾ ਚੌਥਾ ਦਿਨ ਵਿਦਿਆਰਥੀਆਂ ਵਿਚ ਦੇਸ਼ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਿਆਂ ਸਫਲਤਾਪੂਰਵਕ ਸਮਾਪਤ ਹੋਇਆ |
ਪਿਛਲੀ ਖ਼ਬਰ ਵਾਰਡ ਨੰਬਰ 22 'ਚ ਸਟਰੀਟ ਲਾਈਟਾਂ ਦੀ ਸਮੱਸਿਆ ਦਾ ਤੁਰੰਤ ਹੱਲ, ਟੀਮ ਪੂਜਾ ਲੂਥਰਾ ਨੇ ਕੀਤੀ ਕਾਰਵਾਈ ਅਗਲੀ ਖ਼ਬਰ ਧਰਾਂਗਵਾਲਾ ਦੇ 14 ਨੌਜਵਾਨਾਂ ਨੇ ਹਾਸਿਲ ਕੀਤੀ ਸਰਕਾਰੀ ਨੌਕਰੀ, ਪਿੰਡ 'ਚ ਹੋਇਆ ਸ਼ਾਨਦਾਰ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।