20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਦੋ ਰੋਜ਼ਾ ਟੂਰ ਦਾ ਵਿਦਿਆਰਥਣਾਂ ਨੇ ਲਿਆ ਭਰਪੂਰ ਅਨੰਦ <br/>

ਅਜੀਤ ਡੈਸਕ 14-02-2026
ਪੰਜੇ ਕੇ ਉਤਾੜ, 13 ਫਰਵਰੀ (ਪੱਪੂ ਸੰਧਾ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪ ਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਿਰੋਜ਼ਪੁਰ ਰੀਚੀਕਾ ਨੰਦਾ ਦੇ ਸਹਿਯੋਗ ਨਾਲ ਬਲਾਕ ਗੁਰੂਹਰਸਹਾਏ ਦੇ ਵੱਖ-ਵੱਖ ਸਕੂਲਾਂ ਦੀਆਂ 50 ਵਿਦਿਆਰਥਣਾਂ ਦਾ ਦੋ ਰੋਜ਼ਾ ਵਿੱਦਿਅਕ ਟੂਰ ਚੰਡੀਗੜ੍ਹ ਲਗਵਾਇਆ | ਟੂਰ ਦੇ ਪਹਿਲੇ ਦਿਨ ਵਿਦਿਆਰਥਣਾਂ ਨੇ ਪੰਜਾਬ ਵਿਧਾਨ ਸਭਾ, ਰਾਕ ਗਾਰਡਨ, ਸੁਖਨਾ ਝੀਲ, ਪੰਜਾਬ ਯੂਨੀਵਰਸਿਟੀ, ਦੂਸਰੇ ਦਿਨ ਛੱਤਬੀੜ ਚਿੜੀਆਘਰ ਦੇਖਿਆ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸਰਹਿੰਦ ਵਿਖੇ ਨਤਮਸਤਕ ਹੋਏ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਮੁਨੀਲਾ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਨਾਲ ਵਿਦਿਆਰਥਣਾਂ ਨੇ ਆਪਣੇ ਟੂਰ ਦੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਅਜਿਹੇ ਵਿੱਦਿਅਕ ਟੂਰ ਲਗਾਉਣ ਦੀ ਬੇਨਤੀ ਕੀਤੀ ਤਾਂ ਜੋ ਲੜਕੀਆਂ ਨੂੰ ਹੋਰ ਵੀ ਉਤਸ਼ਾਹ ਮਿਲ ਸਕੇ | ਇਸ ਮੌਕੇ ਪ੍ਰੇਮ ਸਿੰਘ ਪਿ੍ੰਸੀਪਲ ਸ. ਸ. ਸ. ਸ. ਪੰਜੇ ਕੇ ਉਤਾੜ (ਨੋਡਲ ਅਫ਼ਸਰ) ਨੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸਰਹੱਦੀ ਖੇਤਰ ਦੀਆਂ ਬੇਟੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਟੂਰ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ | ਇਸ ਮੌਕੇ ਬਲਵਿੰਦਰ ਕੌਰ ਲੈਕਚਰਾਰ ਕਮਰਸ ਸ. ਸ. ਸ. ਸ. ਮੇਘਾ ਰਾਏ, ਜੋਤੀ ਅੰਗਰੇਜ਼ੀ ਮਿਸਟਰੈੱਸ ਸ. ਸ. ਸ. ਸ. ਦੋਨਾ ਮੱਤੜ, ਗੁਰਲਿਆਕਤ ਸਿੰਘ, ਅਮਰਿੰਦਰ ਸਿੰਘ ਤੇ ਸਰੋਜ ਰਾਣੀ ਸ. ਸ. ਸ. ਸ. ਪੰਜੇ ਕੇ ਉਤਾੜ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜੇ.ਐਮ. ਕਾਨਵੈਂਟ ਸਕੂਲ 'ਚ ਪ੍ਰਾਜੈਕਟ ਪ੍ਰਦਰਸ਼ਨੀ ਤੇ ਪੀ. ਟੀ. ਐਮ. ਕਰਵਾਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀ ਯੁੱਧ ਵਿਰੁੱਧ ਨਸ਼ਾ ਮੁਹਿੰਮ ਰਹੀ ਰਹੀ 100 ਫ਼ੀਸਦੀ ਸਫਲ-ਡਾ. ਅਮਨਦੀਪ ਕੌਰ ਗੋਸਲ ਭੁੱਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।