20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਆਯੁਸ਼ ਮੈਡੀਕਲ ਕੈਂਪ ਜੀ.ਏ.ਡੀ. ਚੁਗੱਤੇ ਵਾਲਾ ਵਿਖੇ ਆਯੋਜਿਤ <br/>

ਅਜੀਤ ਡੈਸਕ 14-02-2026
ਮੱਲਾਂਵਾਲਾ, 13 ਫਰਵਰੀ (ਬਲਬੀਰ ਸਿੰਘ ਜੋਸਨ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ਼ ਆਯੁਰਵੇਦ ਡਾ. ਰਮਨ ਖੰਨਾ, ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦਸਵਾਂ ਆਯੂਸ਼ ਕੈਂਪ ਜੀ. ਏ. ਡੀ. ਚੁਗੱਤੇ ਵਾਲਾ ਵਿਖੇ ਲਗਾਇਆ | ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਆਯੂਸ਼ ਵਿਭਾਗ ਵਲੋਂ ਜ਼ਿਲ੍ਹੇ 'ਚ ਕੁਲ 15 ਮੈਡੀਕਲ ਲਗਾਏ ਜਾਣੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ 'ਚ ਹੁਣ ਤੱਕ 5099 ਮਰੀਜ਼ਾਂ ਨੇ ਫ਼੍ਰੀ ਚੈੱਕਅਪ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਕੈਂਪ ਲਗਾਏ ਜਾ ਚੁੱਕੇ ਹਨ | ਦਸਵੇਂ ਕੈਂਪ 'ਚ ਕਰੀਬ 447 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ਼੍ਰੀ ਸ਼ੂਗਰ ਟੈੱਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵਲੋਂ ਡਾ. ਪ੍ਰਵੀਨ ਰਾਣਾ, ਡਾ. ਰੁਪਿੰਦਰਜੀਤ ਕੌਰ ਤੇ ਰਘੂ ਰਾਜਾ, ਰਜਨੀ ਬਾਲਾ, ਰੋਬਿਨਾ ਉਪਵੈਦ ਅਤੇ ਬਲਵਿੰਦਰ ਸਿੰਘ, ਤਰਸੇਮ ਸਿੰਘ, ਕਿਰਨ ਰਾਣੀ ਯੋਗਾ ਇੰਸਟਰਕਟਰ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਡਾ. ਸਤਨਾਮ ਸਿੰਘ ਗਿੱਲ ਤੇ ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਂਸਰ ਨੇ ਡਿਊਟੀ ਨਿਭਾਈ |

ਪਿਛਲੀ ਖ਼ਬਰ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ 'ਚ ਮਨਾਇਆ ਇਨਾਮ ਸਮਾਗਮ <br/> ਅਗਲੀ ਖ਼ਬਰ ਜੇ.ਐਮ. ਕਾਨਵੈਂਟ ਸਕੂਲ 'ਚ ਪ੍ਰਾਜੈਕਟ ਪ੍ਰਦਰਸ਼ਨੀ ਤੇ ਪੀ. ਟੀ. ਐਮ. ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।