20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ ਗ੍ਰਾਮੀਣ ਬੈਂਕ ਗੁਰੂਹਰਸਹਾਏ ਵਲੋਂ ਮਿ੍ਤਕ ਦੇ ਪਰਿਵਾਰ ਨੂੰ ਸੌਂਪਿਆ 2 ਲੱਖ ਦਾ ਚੈੱਕ <br/>

ਅਜੀਤ ਡੈਸਕ 14-02-2026
ਗੁਰੂਹਰਸਹਾਏ, 13 ਫਰਵਰੀ (ਹਰਚਰਨ ਸਿੰਘ ਸੰਧੂ)-ਪੰਜਾਬ ਗਰਾਮੀਣ ਬੈਂਕ ਸ਼ਾਖਾ ਗੁਰੂਹਰਸਹਾਏ ਦੁਆਰਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ ਖਾਤਾ ਧਾਰਕ ਵਿਜੇ ਕੁਮਾਰ ਪੁੱਤਰ ਲਾਭ ਚੰਦ ਵਾਸੀ ਗੁਰੂਹਰਸਹਾਏ ਨੂੰ ਉਸ ਦੀ ਮੌਤ ਹੋ ਜਾਣ ਉਪਰੰਤ ਉਸ ਦੀ ਪਤਨੀ ਸ੍ਰੀਮਤੀ ਵੀਨਾ ਰਾਣੀ ਨੂੰ ਬੈਂਕ ਦੁਆਰਾ ਇਸ ਸਕੀਮ ਦੇ ਤਹਿਤ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ | ਸਵਰਗੀ ਵਿਜੇ ਕੁਮਾਰ ਜਿਸ ਦਾ ਖਾਤਾ ਪੰਜਾਬ ਗਰਾਮੀਣ ਬੈਂਕ ਸ਼ਾਖਾ ਗੁਰੂਹਰਸਹਾਏ ਵਿਖੇ ਸੀ | ਉਸ ਨੂੰ ਬੈਂਕ ਨੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵਿਚ ਸ਼ਾਮਿਲ ਕੀਤਾ ਹੋਇਆ ਸੀ | ਜਿਸ ਦੇ ਤਹਿਤ ਇਸ ਯੋਜਨਾ ਵਿਚ ਸਾਲ ਦਾ ਸਿਰਫ਼ 436 ਰੁਪਏ ਦਾ ਪ੍ਰੀਮਿਕਸ ਭਰਿਆ ਜਾਂਦਾ ਹੈ | ਇਸ ਬੀਮੇ ਨੂੰ ਲੈਣ ਮਗਰੋਂ ਕੁੱਝ ਸਮੇਂ ਬਾਅਦ ਵਿਜੇ ਕੁਮਾਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਇਸ ਦੌਰਾਨ ਇਸ ਬੀਮੇ ਵਿਚ ਸਵਰਗੀ ਵਿਜੇ ਕੁਮਾਰ ਦੀ ਪਤਨੀ ਵੀਨਾ ਰਾਣੀ ਵੀ ਇਸ ਖਾਤੇ ਵਿਚ ਸ਼ਾਮਿਲ ਸਨ | ਜਿਨ੍ਹਾਂ ਨੂੰ ਬੈਂਕ ਦੇ ਸਹਿਯੋਗ ਨਾਲ ਦੋ ਲੱਖ ਰੁਪਏ ਦਾ ਕਲੇਮ ਦਿਵਾਇਆ ਗਿਆ ਹੈ | ਬੈਂਕ ਮੈਨੇਜਰ ਅਨੂ ਬਾਲਾ ਨੇ ਦੱਸਿਆ ਕਿ ਪੰਜਾਬ ਗਰਾਮੀਣ ਬੈਂਕ ਸ਼ਾਖਾ ਗੁਰੂਹਰਸਹਾਏ ਵਿਚ ਸਰਕਾਰ ਦੁਆਰਾ ਚਲਾਈਆਂ ਹਰ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ | ਬੈਂਕ ਮੈਨੇਜਰ ਮੈਡਮ ਅਨੂ ਬਾਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੁਆਰਾ ਚਲਾਈਆਂ ਗਈਆਂ ਸਕੀਮਾਂ, ਜਿਵੇਂ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ ਆਦਿ ਦਾ ਲਾਭ ਚੁੱਕ ਕੇ ਆਮ ਲੋਕ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰ ਸਕਦੇ ਹਨ | ਬੈਂਕ ਮੈਨੇਜਰ ਅਨੂ ਬਾਲਾ ਅਤੇ ਸਮੂਹ ਸਟਾਫ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਗਰਾਮੀਣ ਬੈਂਕ ਸ਼ਾਖਾ ਗੁਰੂਹਰਸਹਾਏ ਵਿਖੇ ਵੱਧ ਤੋਂ ਵੱਧ ਸਕੀਮਾਂ ਦਾ ਲਾਭ ਲੈਣ ਲਈ ਇਸ ਬੈਂਕ ਨਾਲ ਜੁੜਿਆ ਜਾਵੇ |

ਪਿਛਲੀ ਖ਼ਬਰ ਸਰਕਾਰੀ ਸਕੂਲ ਪੰਜੇ ਕੇ ਉਤਾੜ ਦਾ ਦੋ ਰੋਜ਼ਾ ਵਿੱਦਿਅਕ ਟੂਰ ਰਵਾਨਾ <br/> ਅਗਲੀ ਖ਼ਬਰ ਵਿਜ਼ਡਮ ਕਾਨਵੈਂਟ ਸਕੂਲ ਵਿਖੇ ਮੇਰੇ ਰਾਮ ਪ੍ਰੀਖਿਆ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।