ਫਿਰੋਜ਼ਪੁਰ, 14 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੇ ਵਾਰਡ ਨੰਬਰ 14 ਵਿਚ ਚੋਣਾਂ ਤੋਂ ਪਹਿਲਾਂ ਹੀ ਵਿਕਾਸ ਦੀ ਰਫ਼ਤਾਰ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ | ਇਲਾਕੇ ਦੀਆਂ ਗਲੀਆਂ ਦੀ ਤਾਮੀਰ ਤੇ ਆਧੁਨਿਕ ਸਟਰੀਟ ਲਾਈਟਾਂ ਦੇ ਲੱਗਣ ਨਾਲ ਵਾਰਡ ਦੀ ਸੂਰਤ ਨਿੱਖਰ ਗਈ ਹੈ | ਰਾਤ ਦੇ ਸਮੇਂ ਚਮਕਦਾ ਚਾਨਣ ਨਾ ਸਿਰਫ਼ ਇਲਾਕੇ ਦੀ ਖ਼ੂਬਸੂਰਤੀ ਵਧਾ ਰਿਹਾ ਹੈ, ਸਗੋਂ ਸੁਰੱਖਿਆ ਪ੍ਰਬੰਧਾਂ ਨੂੰ ਵੀ ਮਜ਼ਬੂਤ ਕਰ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਿੱਥੇ ਹਨੇਰਾ ਅਤੇ ਟੁੱਟੀਆਂ ਗਲੀਆਂ ਸਮੱਸਿਆ ਬਣੀਆਂ ਰਹਿੰਦੀਆਂ ਸਨ, ਉਥੇ ਹੁਣ ਸੁਵਿਧਾਵਾਂ ਦਾ ਜਾਲ ਵਿਛ ਗਿਆ ਹੈ | ਚੋਣਾਂ ਤੋਂ ਪਹਿਲਾਂ ਹੀ ਵਿਕਾਸ ਦੇ ਇਹ ਕੰਮ ਐਮ. ਸੀ. ਕਸ਼ਮੀਰ ਸਿੰਘ ਭੁੱਲਰ ਦੀ ਕਾਰਗੁਜ਼ਾਰੀ 'ਤੇ ਮੋਹਰ ਲਗਾ ਰਹੇ ਹਨ ਅਤੇ ਲੋਕ ਖੁੱਲ੍ਹ ਕੇ ਉਨ੍ਹਾਂ 'ਤੇ ਦੁਬਾਰਾ ਭਰੋਸਾ ਜਤਾ ਰਹੇ ਹਨ | ਇਸ ਦੇ ਨਾਲ ਹੀ ਸੰਗਤਸਰ ਗੁਰਦੁਆਰਾ ਸਾਹਿਬ 'ਚ ਨਵੀਆਂ ਸਟਰੀਟ ਲਾਈਟਾਂ ਤੇ ਖੰਭਿਆਂ ਦੀ ਸਥਾਪਨਾ ਨਾਲ ਧਾਰਮਿਕ ਮਾਹÏਲ ਹੋਰ ਸੁੰਦਰ ਹੋ ਗਿਆ ਹੈ | ਸੰਗਤ ਲਈ ਆਉਣ-ਜਾਣ 'ਚ ਸੁਵਿਧਾ ਤੇ ਸੁਰੱਖਿਆ ਦੋਵਾਂ ਵਿਚ ਵੱਡਾ ਸੁਧਾਰ ਆਇਆ ਹੈ | ਇਲਾਕਾ ਵਾਸੀਆਂ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਸੁੰਦਰਤਾ ਵੀ ਅਸਲ ਵਿਕਾਸ ਦਾ ਅਹਿਮ ਹਿੱਸਾ ਹੈ | ਕਾਲੋਨੀ ਵਾਸੀ ਮੁਖ਼ਤਿਆਰ ਸਿੰਘ ਨੇ ਕਿਹਾ ਸਾਡੇ ਵਾਰਡ 'ਚ ਪਹਿਲਾਂ ਕਈ ਮੁਸ਼ਕਿਲਾਂ ਸਨ, ਪਰ ਹੁਣ ਗਲੀਆਂ ਤੇ ਲਾਈਟਾਂ ਦਾ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਕਸ਼ਮੀਰ ਸਿੰਘ ਭੁੱਲਰ ਨੇ ਆਪਣੇ ਵਾਅਦੇ ਨਿਭਾਏ ਹਨ | ਜਸਪ੍ਰੀਤ ਸਿੰਘ ਨੇ ਕਿਹਾ ਵਿਕਾਸ ਦੇ ਕੰਮ ਸਾਫ਼ ਨਜ਼ਰ ਆ ਰਹੇ ਹਨ | ਇਸ ਮÏਕੇ ਐਮ. ਸੀ. ਕਸ਼ਮੀਰ ਸਿੰਘ ਭੁੱਲਰ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਤੇ ਭਰੋਸਾ ਹੀ ਉਨ੍ਹਾਂ ਦੀ ਅਸਲੀ ਤਾਕਤ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਵਾਰਡ ਨੰਬਰ 14 ਦੇ ਲਗਾਤਾਰ ਵਿਕਾਸ ਲਈ ਉਹ ਅੱਗੇ ਵੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ |