ਖੋਸਾ ਦਲ ਸਿੰਘ, 15 ਫਰਵਰੀ (ਮਨਪ੍ਰੀਤ ਸਿੰਘ ਸੰਧੂ)-ਬਾਬਾ ਬੁੱਢਾ ਸਾਹਿਬ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਹਲਕਾ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ ਦੀ ਅਗਵਾਈ 'ਚ ਜੀਵਨ ਮੱਲ ਸਟੇਡੀਅਮ ਜ਼ੀਰਾ ਵਿਖੇ 28 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪਿੰਡ ਖੋਸਾ ਦਲ ਸਿੰਘ ਵਿਖੇ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਣਬੀਰ ਸਿੰਘ ਬਾਠ ਸਰਪੰਚ ਡਿੱਬਵਾਲਾ, ਸਾਰਜ ਸਿੰਘ ਬਾਠ ਮੈਂਬਰ ਬਲਾਕ ਸੰਮਤੀ, ਸਤਜੀਵਨ ਗਿੱਲ ਸਰਪੰਚ ਫ਼ਤਿਹਗੜ੍ਹ ਸਭਰਾ, ਮਹਾਂਵੀਰ ਸੰਧੂ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਨੇ ਦਿੰਦਿਆਂ ਦੱਸਿਆ ਕਿ ਇਹ ਕਬੱਡੀ ਕੱਪ 28 ਫਰਵਰੀ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਇਆ ਜਾਵੇਗਾ, ਜਿਸ 'ਚ ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਆਪਣੀ ਕਲਾ ਦਾ ਜੌਹਰ ਦਿਖਾਉਣਗੇ | ਉਨ੍ਹਾਂ ਕਿਹਾ ਕਿ ਕਬੱਡੀ ਕੱਪ 'ਚ ਪਹਿਲਾ ਇਨਾਮ ਕਬੱਡੀ ਕੱਪ ਤੇ 2 ਲੱਖ 25 ਹਜ਼ਾਰ, ਦੂਜਾ ਇਨਾਮ ਕਬੱਡੀ ਕੱਪ ਤੇ 2 ਲੱਖ ਰੁਪਏ ਰੱਖਿਆ ਗਿਆ ਹੈ | ਇਸੇ ਤਰ੍ਹਾਂ ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ ਕਬੱਡੀ ਕੱਪ ਦੇ ਨਾਲ-ਨਾਲ 31-31 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ | ਸ੍ਰੀ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਇਲਾਕੇ ਦੇ ਲੋਕਾਂ ਨੂੰ ਕਬੱਡੀ ਕੱਪ 'ਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਬੱਡੀ ਕੱਪ 'ਚ ਪਹੁੰਚ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਗੁਲਸ਼ਨ ਵੀ ਪਹੁੰਚ ਰਹੇ ਹਨ | ਇਸ ਮੌਕੇ ਸ੍ਰੀ ਸ਼ੰਕਰ ਕਟਾਰੀਆ ਵਲੋਂ ਕਬੱਡੀ ਕੱਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪਲਵਿੰਦਰ ਸੰਧੂ ਸਰਪੰਚ ਮੌਜਗੜ੍ਹ, ਜੱਸਦੀਪ ਗਿੱਲ ਸਰਪੰਚ ਮੱਲੋਕੇ, ਸੁੱਖ ਜ਼ੀਰਾ, ਅੰਮਿ੍ਤ ਸੰਧੂ, ਗੁਰਸੇਵਕ ਬਾਠ, ਗੁਰਮੇਲ ਬਾਠ, ਕੁਲਬੀਰ ਸੰਧੂ ਪੱਪੂ ਜੋਗੇਵਾਲਾ ਆਦਿ ਦੀ ਡਿਊਟੀ ਲਗਾਈ |