24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਰਨੀਵਾਲਾ ਵਿਚ ਮਹਾ-ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 16-02-2026
ਮੰਡੀ ਅਰਨੀਵਾਲਾ, 15 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਮਹਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਮੰਦਰਾਂ ਵਿਚ ਸੰਗਤਾਂ ਦੀ ਵੱਡੀ ਗਿਣਤੀ 'ਚ ਭੀੜ ਜੁਟੀ ਧਾਰਮਿਕ ਸਥਾਨਾਂ, ਮੰਦਰਾਂ 'ਚ ਸਵੇਰ ਤੋਂ ਹੀ ਸ਼ਰਧਾਲੂ ਨਤਮਸਤਕ ਹੁੰਦੇ ਨਜ਼ਰ ਆਏ | ਸ਼ਰਧਾਲੂਆਂ ਵਲੋਂ ਭਗਵਾਨ ਸ਼ਿਵ ਤੇ ਪਾਰਵਤੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸ਼ਿਵ ਨੂੰ ਜਲ ਅਤੇ ਦੁੱਧ ਵੀ ਚੜ੍ਹਾਇਆ ਗਿਆ | ਕਈ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ | ਅਰਨੀਵਾਲਾ 'ਚ ਸ੍ਰੀ ਸਨਾਤਨ ਧਰਮ ਹਨੂਮਾਨ ਮੰਦਰ ਵਿਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਸੰਗਤਾਂ ਲਈ ਲੰਗਰ ਵੀ ਲਗਾਇਆ | ਇਸ ਮੌਕੇ ਸਹਿਦੇਵ ਸ਼ਰਮਾ, ਹਰੀਸ਼ ਬਤਰਾ ਪ੍ਰਧਾਨ, ਜਗਦੀਪ ਕਾਕਾ ਸਚਦੇਵਾ, ਸ਼ੇਰ ਚੰਦ ਚੁਚਰਾ, ਟੋਨੀ ਗਰੋਵਰ, ਖ਼ਰੈਤ ਲਾਲ ਵਡੇਰਾ, ਦਵਿੰਦਰ ਸ਼ਰਮਾ, ਡਾ. ਟਿੱਕਾ, ਵਿੰਕਲ ਬਤਰਾ, ਸੁਰਿੰਦਰ ਬਤਰਾ, ਅਭੀ ਸ਼ਰਮਾ, ਆਸ਼ੂਤੋਸ਼ ਸ਼ਰਮਾ, ਸ਼ਿਵਮ ਯਾਦਵ ,ਰਾਹੁਲ ਬਤਰਾ, ਨੈਤਿਕ ਬਤਰਾ, ਸਚਿਨ ਬਤਰਾ, ਲਵੀ ਸ਼ਰਮਾ, ਸਚਿਨ ਬਤਰਾ, ਬਿੱਟੂ ਬਜਾਜ, ਸ਼ਿੰਦਾ ਆਦਿ ਨੇ ਸੇਵਾ ਕੀਤਾ ਹੈ |
ਪਿਛਲੀ ਖ਼ਬਰ ਸਵੇਰ ਤੋਂ ਹੀ ਮੰਦਰਾਂ 'ਚ ਲੱਗੀਆਂ ਭਗਤਾਂ ਦੀਆਂ ਲੰਬੀਆਂ ਕਤਾਰਾਂ ਫ਼ਾਜ਼ਿਲਕਾ 'ਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਧੂਮਧਾ... ਅਗਲੀ ਖ਼ਬਰ ਭਾਕਿਯੂ ਰਾਜੇਵਾਲ ਵਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਪਸ਼ੂਆਂ ਲਈ ਵੰਡੀ ਤੂੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।