24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਫ਼ਾਜ਼ਿਲਕਾ 'ਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 16-02-2026
ਫ਼ਾਜ਼ਿਲਕਾ, 15 ਫਰਵਰੀ (ਅਮਰਜੀਤ ਸ਼ਰਮਾ)-ਮਹਾ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਐਤਵਾਰ ਸਵੇਰ ਤੋਂ ਹੀ ਫ਼ਾਜ਼ਿਲਕਾ ਸ਼ਹਿਰ ਦੇ ਪ੍ਰਮੁੱਖ ਮੰਦਰਾਂ 'ਚ ਸ਼ਰਧਾਲੂਆਂ ਦਾ ਭਾਰੀ ਸੈਲਾਬ ਉਮੜ ਪਿਆ | ਸਿੱਧ ਸ੍ਰੀ ਹਨੂਮਾਨ ਮੰਦਰ, ਸ਼ਿਵ ਭਵਨ, ਸ੍ਰੀ ਰਾਮ ਸੰਕੀਰਤਨ ਮੰਦਰ ਤੇ ਸ੍ਰੀ ਬਾਲਾ ਜੀ ਧਾਮ ਸਮੇਤ ਸ਼ਹਿਰ ਦੇ ਦਰਜਨਾਂ ਮੰਦਰਾਂ 'ਚ ਸ਼ਰਧਾਲੂ ਤੜਕੇ ਤੋਂ ਹੀ ਪਹਿਲੀ ਪੂਜਾ ਲਈ ਪਹੁੰਚਣੇ ਸ਼ੁਰੂ ਹੋ ਗਏ | ਚਾਰ ਪਹਿਰਾਂ ਦੀ ਵਿਸ਼ੇਸ਼ ਪੂਜਾ ਨੂੰ ਲੈ ਕੇ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਸ਼ਿਵ-ਮਈ ਹੋ ਗਿਆ ਹੈ | ਸ੍ਰੀ ਰਾਮ ਸੰਕੀਰਤਨ ਮੰਦਰ ਦੇ ਪੰਡਿਤ ਚਿਮਨ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਿਵਲਿੰਗ ਦੇ ਅਭਿਸ਼ੇਕ ਲਈ ਚਾਰ ਪਹਿਰਾਂ ਦਾ ਵਿਸ਼ੇਸ਼ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਜਿਸ 'ਚ ਪੰਚਾਮਿ੍ਤ ਇਸ਼ਨਾਨ, ਰੁਦਰਾਭਿਸ਼ੇਕ ਤੇ ਬਿਲਵ ਪੱਤਰ ਅਰਪਿਤ ਕਰਨ ਦਾ ਸਿਲਸਿਲਾ ਪੂਰਾ ਦਿਨ ਜਾਰੀ ਰਹੇਗਾ | ਮੰਦਰਾਂ ਦੇ ਬਾਹਰ ਸ਼ਰਧਾਲੂਆਂ ਵਲੋਂ ਪਾਣੀ, ਜੂਸ ਤੇ ਫਲਾਂ ਦੇ ਸਟਾਲ ਲਗਾਏ ਗਏ ਹਨ | ਦੁਪਹਿਰ ਤੋਂ ਬਾਅਦ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਰਤ ਰਹੇ ਕਾਂਵੜੀਏ ਸ਼ਹਿਰ ਪਹੁੰਚਣਗੇ, ਜੋ ਵੱਖ-ਵੱਖ ਸ਼ਿਵਾਲਿਆਂ 'ਚ ਜਲਾਭਿਸ਼ੇਕ ਕਰਨਗੇ | ਪ੍ਰਸ਼ਾਸਨ ਤੇ ਮੰਦਰ ਕਮੇਟੀਆਂ ਵਲੋਂ ਸੁਰੱਖਿਆ ਤੇ ਭੀੜ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਹੋਟਲਾਂ ਬਾਜ਼ਾਰ, ਵਾਣ ਬਾਜ਼ਾਰ, ਰਾਜਾ ਸਿਨੇਮਾ ਰੋਡ, ਟੈਕਸੀ ਅੱਡਾ ਚੌਕ, ਗਾਂਧੀ ਨਗਰ, ਬਠਿੰਡਾ ਰੋਡ, ਫ਼ਿਰੋਜ਼ਪੁਰ ਰੋਡ, ਅਬੋਹਰ ਰੋਡ, ਸ਼ਾਸਤਰੀ ਚੌਕ, ਕਾਲਜ ਰੋਡ, ਮਹਿਰੀਆਂ ਬਾਜ਼ਾਰ, ਰਾਮ ਸ੍ਰਣਮ ਮੰਦਰ, ਪੁਰਾਣੀ ਸਬਜ਼ੀ ਮੰਡੀ, ਮਲੋਟ ਰੋਡ, ਉੱਨ ਬਾਜ਼ਾਰ, ਸਾਈਕਲਾਂ ਬਾਜ਼ਾਰ, ਬਾਰਡਰ ਰੋਡ, ਚੌਕ ਘੰਟਾਘਰ ਆਦਿ 'ਤੇ ਦੁਕਾਨਦਾਰਾਂ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ, ਜਿਥੇ ਸ਼ਰਧਾਲੂਆਂ ਦੀ ਵੱਡੀ ਭੀੜ ਦਿਖਾਈ ਦਿੱਤੀ |
ਪਿਛਲੀ ਖ਼ਬਰ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਪਰਮਿੰਦਰ ਸਿੰਘ ਪਿੰਕੀ ਨੇ ਬ੍ਰਹਮ ਗਿਆਨੀ ਆਸ਼ਰਮ ਵਿਖੇ ਟੇਕਿਆ ਮੱਥਾ ਅਗਲੀ ਖ਼ਬਰ ਸਵੇਰ ਤੋਂ ਹੀ ਮੰਦਰਾਂ 'ਚ ਲੱਗੀਆਂ ਭਗਤਾਂ ਦੀਆਂ ਲੰਬੀਆਂ ਕਤਾਰਾਂ ਫ਼ਾਜ਼ਿਲਕਾ 'ਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਧੂਮਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।