27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅÏਰਤ ਵਲੋਂ ਖ਼ੁਦਕੁਸ਼ੀ ਦੇ ਮਾਮਲੇ 'ਚ ਨਵਾਂ ਮੋੜ, ਦੂਜੇ ਪਤੀ ਵਲੋਂ ਕੀਤਾ ਗਿਆ ਸੀ ਕਤਲ <br/>

ਅਜੀਤ ਡੈਸਕ 18-02-2026
ਮਮਦੋਟ, 17 ਫਰਵਰੀ (ਸੁਖਦੇਵ ਸਿੰਘ ਸੰਗਮ)-ਬੀਤੇ ਦਿਨੀਂ ਨੇੜਲੇ ਪਿੰਡ ਅਲਫੂ ਕੇ ਕਾਲੋਨੀ ਵਿਖੇ ਰਹਿ ਰਹੀ ਅÏਰਤ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ | ਪੁਲਿਸ ਦੁਆਰਾ ਅÏਰਤ ਦੇ ਦੂਜੇ ਪਤੀ ਨੂੰ ਇਸ ਸੰਬੰਧੀ ਸ਼ੱਕ ਦੇ ਆਧਾਰ 'ਤੇ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਉਕਤ ਖ਼ੁਲਾਸਾ ਹੋਇਆ ਹੈ | ਥਾਣਾ ਮੁਖੀ ਵਲੋਂ ਲੱਖੋਂ ਕਿ ਬਹਿਰਾਮ ਤਰਸੇਮ ਸ਼ਰਮਾ ਨੇ ਮਾਮਲੇ ਸੰਬੰਧੀ ਦੱਸਿਆ ਕਿ ਮਿ੍ਤਕਾ ਜਸਪ੍ਰੀਤ ਕੌਰ ਦੇ ਪਿਤਾ ਪੱਪੂ ਪੁੱਤਰ ਬਿੱਲੂ ਸਿੰਘ ਵਾਸੀ ਚੱਕ ਰਾਧੇ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਲੜਕੀ ਜੋ ਕਿ ਪਹਿਲਾਂ ਵਿਆਹੀ ਹੋਈ ਸੀ ਅਤੇ ਉਸ ਦੇ ਦੋ ਬੱਚੇ ਸਨ | ਆਪਣੀ ਮਰਜ਼ੀ ਨਾਲ ਸਿਮਰਜੀਤ ਸਿੰਘ ਨਾਲ ਕੁੱਝ ਮਹੀਨਿਆਂ ਤੋਂ ਲਵ ਇੰਨ ਰਿਲੇਸ਼ਨ 'ਚ ਰਹਿ ਰਹੀ ਸੀ ਤੇ ਉਕਤ ਦੋਸ਼ੀ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਸ ਦੀ ਲੜਕੀ ਨੇ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ ਹੈ | ਥਾਣਾ ਮੁਖੀ ਲੱਖੋਂ ਕਿ ਬਹਿਰਾਮ ਵਿਖੇ ਸਿਮਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਦੁਆਰਾ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਗਈ ਤਾਂ ਇਹ ਮਾਮਲਾ ਕਤਲ ਦਾ ਜਾਪਿਆ | ਥਾਣਾ ਮੁਖੀ ਨੇ ਦੱਸਿਆ ਕਿ ਸਿਮਰਜੀਤ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਮੰਨਿਆ ਕਿ ਉਕਤ ਅÏਰਤ ਪਿਛਲੇ ਤਿੰਨ ਮਹੀਨੇ ਤੋਂ ਉਸ ਦੇ ਨਾਲ ਰਹਿ ਰਹੀ ਸੀ ਤੇ ਹੁਣ ਉਹ ਆਪਣੇ ਪਹਿਲੇ ਪਤੀ ਕੋਲ ਵਾਪਸ ਜਾਣਾ ਚਾਹੁੰਦੀ ਸੀ, ਜਿਸ ਦੀ ਵਜਾਂ ਕਾਰਨ ਦੋਸ਼ੀ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਜਸਪ੍ਰੀਤ ਕੌਰ ਨੂੰ ਫਾਹਾ ਦੇ ਕੇ ਉਸ ਦਾ ਕਤਲ ਕਰ ਦਿੱਤਾ | ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਹੋਰ ਪੁੱਛਗਿੱਛ ਲਈ ਪੁਲਿਸ ਨੂੰ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ | ਮਾਮਲੇ 'ਚ ਸ਼ਾਮਿਲ ਦੂਜੇ ਮੁਲਜ਼ਮ ਤੇ ਸਿਮਰਜੀਤ ਸਿੰਘ ਦੀ ਮਾਂ ਜਿਸ ਨੂੰ ਪਰਚੇ 'ਚ ਸ਼ਾਮਲ ਕੀਤਾ ਗਿਆ ਸੀ ਫ਼ਿਲਹਾਲ ਫ਼ਰਾਰ ਹਨ ਤੇ ਪੁਲਿਸ ਵਲੋਂ ਇਨ੍ਹਾਂ ਦੀ ਫੜੋ-ਫੜੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਦੋਸ਼ੀ ਸਿਮਰਜੀਤ ਸਿੰਘ ਵਲੋਂ ਆਪਣਾ ਦੋਸ਼ ਕਬੂਲਦੇ ਹੋਏ ਦੱਸਿਆ ਗਿਆ ਕਿ ਉਸ ਨੇ ਤਿੰਨ ਮਹੀਨੇ ਪਹਿਲਾ ਜਸਪੀ੍ਰਤ ਕੌਰ ਨਾਲ ਲਵ ਮੈਰਿਜ ਕਰਵਾਈ ਸੀ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੀ ਪਤਨੀ ਦੇ ਸ਼ੋਕ ਪੂਰੇ ਕਰਦਾ ਰਿਹਾ ਸੀ ਪਰ ਹੁਣ ਜਸਪੀ੍ਰਤ ਕੌਰ ਵਾਪਸੀ ਦੀ ਜ਼ਿੱਦ ਕਰਨ ਲੱਗੀ ਸੀ, ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ |

ਪਿਛਲੀ ਖ਼ਬਰ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵਲੋਂ ਡੀ.ਆਈ.ਜੀ. ਸਨੇਹਦੀਪ ਸ਼ਰਮਾ ਨੂੰ ਵਿਸ਼ੇਸ਼ ਸੱਦਾ <br/> ਅਗਲੀ ਖ਼ਬਰ ਸੀ.ਬੀ.ਐਸ. ਈ. ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।