ਮੱਖੂ, 17 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਦੀ ਹਫ਼ਤਾਵਾਰੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ ਸਰਪ੍ਰਸਤ ਤੇ ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸੂਬਾ ਆਗੂ ਧਰਮ ਸਿੰਘ ਸਭਰਾ ਸੂਬਾ ਮੀਤ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ, ਗੁਰਵਿੰਦਰ ਸਿੰਘ ਢਿੱਲੋਂ, ਪਰਗਟ ਸਿੰਘ ਲਹਿਰਾ, ਬਲਦੇਵ ਸਿੰਘ ਵਾਈਆ ਸੂਬਾ ਕੋਰ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਮੰਡੀਆਂ 'ਚ ਕਿਸਾਨ ਦਾ ਆਲੂ ਬੁਰੀ ਤਰ੍ਹਾਂ ਰੁਲ ਰਿਹਾ ਹੈ ਤੇ ਉਸ ਦਾ ਸਹੀ ਮੁੱਲ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਵੀ ਕਿਸਾਨ ਦੀ ਫ਼ਸਲ ਕਣਕ, ਝੋਨਾ, ਮੱਕੀ, ਸਰੋਂ੍ਹ ਤੇ ਸਬਜ਼ੀਆਂ ਆਦਿ ਮੰਡੀ ਵਿਚ ਆਉਂਦੀਆਂ ਹਨ ਤਾਂ ਉਨ੍ਹਾਂ ਦਾ ਸਹੀ ਰੇਟ ਨਾ ਮਿਲਣ ਕਾਰਨ ਕਈ ਵਾਰ ਕਿਸਾਨਾਂ ਨੂੰ ਲਾਗਤ ਰੇਟ ਤੋਂ ਵੀ ਘੱਟ ਮੁੱਲ 'ਤੇ ਆਪਣੀ ਫ਼ਸਲ ਵੇਚਣੀ ਪੈਂਦੀ ਹੈ | ਅਸੀਂ ਸਰਕਾਰਾਂ ਤੋਂ ਪੁੱਛਦੇ ਹਾਂ ਕਿ ਸਾਡੀਆਂ ਫ਼ਸਲਾਂ ਦਾ ਰੇਟ ਕਦ ਤੱਕ ਵਪਾਰੀ ਲਾਉਂਦੇ ਰਹਿਣਗੇ ਜਦ ਕੋਈ ਵੀ ਆਪਣੀ ਵਸਤੂ ਪੈਦਾ ਕਰਦਾ ਹੈ ਤਾਂ ਆਪਣਾ ਮੁੱਲ ਤੈਅ ਕਰਦਾ ਹੈ ਪਰ ਕਿਸਾਨ ਨੂੰ ਦੂਜਿਆਂ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ ਕਿ ਸਾਡੀਆਂ ਫ਼ਸਲਾਂ ਖ਼ਰੀਦੇ | ਮੀਟਿੰਗ 'ਚ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ ਸਰਪ੍ਰਸਤ ਪੰਜਾਬ, ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਥੇਦਾਰ ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਢਿੱਲੋਂ, ਪਰਗਟ ਸਿੰਘ ਲਹਿਰਾ, ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ, ਬਲਦੇਵ ਸਿੰਘ ਵਾਈਆ ਕੋਰ ਕਮੇਟੀ ਮੈਂਬਰ ਪੰਜਾਬ, ਸੁਰਿੰਦਰ ਸਿੰਘ ਪੀਰ ਮੁਹੰਮਦ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿੱਲ ਨਿਜ਼ਾਮ ਦੀਨ ਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਪੀਰ ਮੁਹੰਮਦ ਯੂਥ ਕਿਸਾਨ ਆਗੂ, ਨਸੀਬ ਸਿੰਘ ਗੱਟਾ ਖ਼ਜ਼ਾਨਚੀ ਬਲਾਕ ਮੱਖੂ, ਡਾ. ਬਲਵੰਤ ਸਿੰਘ ਸਿੱਧੂ ਸ਼ੀਹਾਂਪਾੜੀ, ਸੁਖਚੈਨ ਸਿੰਘ ਅਰਾਈਆਂ ਵਾਲਾ, ਅਮਰਜੀਤ ਸਿੰਘ ਸੰਧੂ ਨਿਜ਼ਾਮ ਦੀਨ ਵਾਲਾ, ਨਿਸ਼ਾਨ ਸਿੰਘ ਪੀਰ ਮੁਹੰਮਦ, ਜੱਜਵੀਰ ਸਿੰਘ ਟਿੱਬੀ ਅਰਾਈਆਂ, ਸਰਪੰਚ ਦਰਸ਼ਨ ਸਿੰਘ ਚੁਰੀਆਂ, ਗੁਰਨਾਮ ਸਿੰਘ ਢਿੱਲੋਂ ਸ਼ੀਹਾਂਪਾੜੀ, ਮੇਜਰ ਸਿੰਘ ਹਸ਼ਮਤ ਵਾਲਾ, ਗੁਰਸਿਮਰਨ ਸਿੰਘ ਸੰਧੂ, ਹਰਚੰਦ ਸਿੰਘ ਸੰਧੂ ਆਦਿ ਵਰਕਰ ਹਾਜ਼ਰ ਸਨ |