ਫ਼ਿਰੋਜ਼ਪੁਰ, 18 ਫਰਵਰੀ (ਗੁਰਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪਾਰਟੀ ਦੀ ਮਜ਼ਬੂਤੀ ਲਈ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਵਲੋਂ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਅਕਾਲੀ ਜਥੇ ਵਿਚ 2 ਸੀਨੀਅਰ ਮੀਤ ਪ੍ਰਧਾਨ, 20 ਮੀਤ ਪ੍ਰਧਾਨ, 3 ਸਹਾਇਕ ਮੀਤ ਪ੍ਰਧਾਨ, 6 ਜਥੇਬੰਦਕ ਸਕੱਤਰ ਤੇ 11 ਵਰਕਿੰਗ ਕਮੇਟੀ ਮੈਂਬਰ ਸ਼ਾਮਲ ਕੀਤੇ ਗਏ ਹਨ | ਜ਼ਿਲ੍ਹਾ ਅਕਾਲੀ ਜਥਾ ਫ਼ਿਰੋਜ਼ਪੁਰ ਵਿਚ ਸ਼ਾਮਿਲ ਕੀਤੇ ਗਏ ਸੀਨੀਅਰ ਮੀਤ ਪ੍ਰਧਾਨਾਂ ਵਿਚ ਅਜੈਬ ਸਿੰਘ ਕਰਮੂਵਾਲਾ ਤੇ ਗੁਰਭਗਤ ਸਿੰਘ ਲਾਲੀ ਵਾੜਾ ਭਾਈ ਕਾ ਜਦੋਂ ਕਿ ਮੀਤ ਪ੍ਰਧਾਨਾਂ ਵਿਚ ਜਸਬੀਰ ਸਿੰਘ ਸੈਕਟਰੀ ਕਰਮੂਵਾਲਾ, ਸੁਰਜੀਤ ਸਿੰਘ ਬਜੀਦਪੁਰ, ਜਰਨੈਲ ਸਿੰਘ ਖ਼ਵਾਜਾ ਖੜਕ, ਜਸਵੰਤ ਸਿੰਘ ਭਾਵੜਾ ਆਜ਼ਮ ਸ਼ਾਹ, ਗੁਰਨਾਮ ਸਿੰਘ ਪ੍ਰਤਾਪ ਨਗਰ, ਸੁਖਵਿੰਦਰ ਸਿੰਘ ਯਾਰੇ ਸ਼ਾਹ, ਹਰਬੰਸ ਸਿੰਘ ਵਾਰਡ ਨੰਬਰ 7 ਮੁਦਕੀ, ਬਲਵਿੰਦਰ ਸਿੰਘ ਵਾਰਡ ਨੰਬਰ 13 ਮੁਦਕੀ, ਫ਼ਕੀਰ ਚੰਦ ਅਗਰਵਾਲ ਮੁਦਕੀ, ਬਲਵਿੰਦਰ ਸਿੰਘ ਵਾਰਡ ਨੰਬਰ 7 ਮੁਦਕੀ, ਸਤੀਸ਼ ਕੁਮਾਰ ਵਾਰਡ ਨੰਬਰ 11 ਮੁਦਕੀ, ਸੁਰਿੰਦਰ ਕੁਮਾਰ ਚਾਵਲਾ ਵਾਰਡ ਨੰਬਰ 10 ਮੁਦਕੀ, ਗੁਰਜੰਟ ਸਿੰਘ ਬਾਸੀ ਵਾਰਡ ਨੰਬਰ 7 ਮੁਦਕੀ, ਜਸਪਾਲ ਸਿੰਘ ਜੱਸਾ ਵਾਰਡ ਨੰਬਰ 9 ਮੁਦਕੀ, ਸੁਖਚੈਨ ਸਿੰਘ ਚੰਦੜ, ਮਹਾਂਵੀਰ ਸਿੰਘ ਵਾਰਡ ਨੰਬਰ 11 ਮੁਦਕੀ, ਜਗਸੀਰ ਸਿੰਘ ਵਾਰਡ ਨੰਬਰ 4 ਮੁਦਕੀ, ਮੁਖ਼ਤਿਆਰ ਸਿੰਘ ਵਾਰਡ ਨੰਬਰ 4 ਮੁਦਕੀ, ਸੇਵਾ ਸਿੰਘ ਢੇਰੂ ਅਤੇ ਜਸਬੀਰ ਸਿੰਘ ਨਾਗਪਾਲ ਨਾਜੂਸਾਹ ਵਾਲਾ ਨੂੰ ਸ਼ਾਮਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਮੱਲੂ ਵਾਲਾ, ਸਰਬਜੀਤ ਸਿੰਘ ਲਵਲੀ ਬੇਗੁ ਮਾਹੁ ਤੇ ਓਾਕਾਰ ਸਿੰਘ ਮੁਰਕ ਵਾਲਾ ਨੂੰ ਸਹਾਇਕ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਬਲਰਾਜ ਸਿੰਘ ਤੇ ਬਲਜਿੰਦਰ ਸਿੰਘ ਧੀਰਾ ਪੱਤਰਾ, ਸੁਖਚੈਨ ਸਿੰਘ ਤੇ ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਤਰਸੇਮ ਸਿੰਘ ਕੋਟਲਾ ਤੇ ਗੁਰਵਿੰਦਰ ਸਿੰਘ ਫਰੀਦੇਵਾਲਾ ਨੂੰ ਜਥੇਬੰਦਕ ਸਕੱਤਰ ਤੋਂ ਇਲਾਵਾ ਜਗਸੀਰ ਸਿੰਘ ਨਾਨਕ ਪੁਰਾ, ਰਾਜ ਸਿੰਘ ਬਾਲੇ ਵਾਲਾ, ਕੁਲਵੰਤ ਸਿੰਘ ਢੀਂਡਸਾ, ਕੁਲਵੰਤ ਸਿੰਘ ਵਾਰਡ ਨੰਬਰ 2 ਮੁਦਕੀ, ਸੁਪਰੀਤ ਸਿੰਘ ਵਾਰਡ ਨੰਬਰ 9 ਮੁਦਕੀ, ਰਾਮ ਸਿੰਘ ਵਾਰਡ ਨੰਬਰ 9 ਮੁਦਕੀ, ਮਨਜੀਤ ਸਿੰਘ ਵਾਰਡ ਨੰਬਰ 7 ਮੁਦਕੀ, ਸਵਰਨ ਸਿੰਘ ਵਾਰਡ ਨੰਬਰ 12 ਮੁਦਕੀ, ਗੁਰਮੀਤ ਸਿੰਘ ਪਿੰਡ ਵਾਹਗੇ ਵਾਲਾ, ਸਤਨਾਮ ਸਿੰਘ ਪਿੰਡ ਕੰਧਾਂ ਵਾਲੀ ਅਤੇ ਡਾ. ਨਿਸ਼ਾਨ ਸਿੰਘ ਪੀਰੂ ਵਾਲਾ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵ ਨਿਯੁਕਤ ਅਹੁਦੇਦਾਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ, ਮਜ਼ਬੂਤੀ ਅਤੇ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਪਾਸਾਰ ਲਈ ਦਿਲ ਜਾਨ ਨਾਲ ਕਾਰਜ ਕਰਨਗੇ |