ਜ਼ੀਰਾ, 19 ਫ਼ਰਵਰੀ (ਰਜਨੀਸ਼ ਕਥੂਰੀਆ)-ਸਵ. ਰਛਪਾਲ ਸਿੰਘ ਦੀ ਯਾਦ ਵਿਚ ਚੌਥਾ ਖ਼ੂਨਦਾਨ ਕੈਂਪ ਭਲਕੇ ਮਿਤੀ 21 ਫਰਵਰੀ 2026 ਨੂੰ ਹਰਦੀਪ ਹਸਪਤਾਲ ਮੱਲੋਕੇ ਰੋਡ ਜ਼ੀਰਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਡਾ. ਸੰਦੀਪ ਗਰਗ, ਗਰਗ ਹਸਪਤਾਲ ਮੋਗਾ ਵਲੋਂ ਡਾ. ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਜਾ ਰਿਹਾ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਖ਼ੂਨਦਾਨ ਕਰਨ ਅਤੇ ਇਸ ਪੁੰਨ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਤਾਂ ਜੋ ਹਰ ਲੋੜਵੰਦ ਮਰੀਜ਼ ਦੀ ਸਮੇਂ ਸਿਰ ਮਦਦ ਕੀਤੀ ਜਾ ਸਕੇ | ਡਾ. ਹਰਦੀਪ ਸਿੰਘ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਤੇ ਡਾ. ਮਨਜੀਤ ਕੌਰ, ਡਾ. ਸੁਪਨਪ੍ਰੀਤ ਕੌਰ, ਡਾ. ਅਰਮਾਨ ਦੀਪ ਸਿੰਘ, ਅਤੇ ਡਾ. ਨਵਦੀਪ ਸਿੰਘ ਇੰਚਾਰਜ ਨਿਊ ਅਪੋਲੋ ਲੈਬਾਰਟਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ |