03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰੀ ਸਕੂਲ ਝੋਕ ਹਰੀਹਰ 'ਚ ਵੇਸਟ ਕਲਾਥ ਤੋਂ ਕਲਾੱਥ ਬੈਗ ਬਣਾਓ ਵਰਕਸ਼ਾਪ ਆਯੋਜਿਤ

ਅਜੀਤ ਡੈਸਕ 21-02-2026
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਝੋਕ ਹਰੀ ਹਰ ਵਿਚ Tਮਿਸ਼ਨ ਲਾਈਫ-ਸੇ ਨੋ ਟੂ ਸਿੰਗਲ ਯੂਜ਼ ਪਲਾਸਟਿਕU ਥੀਮ ਹੇਠ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਵੇਸਟ ਕਲਾਥ ਤੋਂ ਕਲਾਥ ਬੈਗ ਬਣਾਓ ਵਿਸ਼ੇ 'ਤੇ ਇਕ ਦਿਨ ਦੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਇਹ ਵਰਕਸ਼ਾਪ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਤਹਿਤ ਕਰਵਾਈ ਗਈ | ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਕਰਨਾ ਸੀ | ਇਸ ਮੌਕੇ ਸਕੂਲ ਮੁਖੀ ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ | ਵਰਕਸ਼ਾਪ ਦੀ ਆਯੋਜਕਾਂ ਮਿਸ ਵਰਤਿਕਾ ਨੇ ਬੱਚਿਆਂ ਨੂੰ ਬੱਚੇ ਹੋਏ ਕੱਪੜੇ ਨਾਲ ਸੁੰਦਰ ਅਤੇ ਉਪਯੋਗੀ ਬੈਗ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਤਰੱਕੀ ਵੱਲ ਵੱਧ ਰਿਹਾ-ਦਰਸ਼ਨ ਸਿੰਘ ਗਰੇਵਾਲ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਦੀ ਮੌਤ, ਪੰਜ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।