03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਵੀਂ ਦਿੱਲੀ ਦੇ ਰਾਸ਼ਟਰੀ ਮੰਚ 'ਤੇ ਫ਼ਿਰੋਜ਼ਪੁਰ ਦੀ ਗੂੰਜ <br/>

ਨਵੀਂ ਦਿੱਲੀ ਵਿਚ ਸੜਕ ਸੁਰੱਖਿਆ ਵਿਸ਼ੇ 'ਤੇ 'ਆਟੋਮੋਟਿਵ ਫਿਊਚਰ ਐਡਵਾਂਸਮੈਂਟ ਇਨ ਰੋਡ ਸੇਫ਼ਟੀ' ਸ਼ਿਖਰ ਸੰਮੇਲਨ 'ਚ ਦੀਪਕ ਸ਼ਰਮਾ ਨੂੰ ਸਨਮਾਨਿਤ ਕਰਨ ਦੀ ਤਸਵੀਰ | ਅਜੀਤ ਤਸਵੀਰ <br/> 21-02-2026
ਫ਼ਿਰੋਜ਼ਪੁਰ, 20 ਫ਼ਰਵਰੀ (ਰਾਕੇਸ਼ ਚਾਵਲਾ)-ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਜ਼ ਵਲੋਂ ਨਵੀਂ ਦਿੱਲੀ 'ਚ ਸੜਕ ਸੁਰੱਖਿਆ ਵਿਸ਼ੇ 'ਤੇ 'ਆਟੋਮੋਟਿਵ ਫਿਊਚਰ ਐਡਵਾਂਸਮੈਂਟ ਇਨ ਰੋਡ ਸੇਫ਼ਟੀ' ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ | ਇਹ ਸੰਮੇਲਨ 'ਡਰਾਈਵ ਟੂ ਜ਼ੀਰੋ ਨੀਤੀਆਂ, ਤਿਆਰੀ ਤੇ ਭਾਗੀਦਾਰੀ ਨੂੰ ਮਜ਼ਬੂਤ ਬਣਾਉਣਾ' ਵਿਸ਼ੇ ਹੇਠ ਕਰਵਾਇਆ | ਸਸਟੇਨਏਬਲ ਮੋਬਿਲਿਟੀ ਵੀਕ 2026 ਦੇ ਤਹਿਤ ਆਯੋਜਿਤ ਇਸ ਸੰਮੇਲਨ 'ਚ ਨੀਤੀ-ਨਿਰਧਾਰਕਾਂ, ਆਟੋਮੋਬਾਇਲ ਉਦਯੋਗ ਨਾਲ ਜੁੜੇ ਪ੍ਰਤੀਨਿਧੀਆਂ, ਐਮਰਜੈਂਸੀ ਚਿਕਿਤਸਾ ਵਿਸ਼ੇਸ਼ਗਿਆਨਾਂ, ਗੈਰ-ਸਰਕਾਰੀ ਸੰਸਥਾਵਾਂ ਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ | ਇਸ ਸੰਮੇਲਨ 'ਚ ਮਯੰਕ ਫਾਊਾਡੇਸ਼ਨ ਦੇ ਸੰਸਥਾਪਕ ਦੀਪਕ ਸ਼ਰਮਾ ਨੇ ਪ੍ਰਮੁੱਖ ਪੈਨਲਿਸਟ ਵਜੋਂ ਭਾਗ ਲਿਆ | ਉਨ੍ਹਾਂ ਨੇ ਕਿਹਾ ਕਿ ਕੀ ਸੜਕ ਸੁਰੱਖਿਆ ਸਿਰਫ਼ ਕਾਗ਼ਜ਼ਾਂ 'ਤੇ ਬਣੀਆਂ ਨੀਤੀਆਂ ਤੇ ਆਧੁਨਿਕ ਤਕਨਾਲੋਜੀ ਨਾਲ ਯਕੀਨੀ ਬਣ ਸਕਦੀ ਹੈ, ਜਾਂ ਫਿਰ ਇਸ ਲਈ ਜ਼ਮੀਨੀ ਪੱਧਰ 'ਤੇ ਕਮਿਊਨਿਟੀ, ਪ੍ਰਸ਼ਾਸਨ, ਹਸਪਤਾਲਾਂ ਤੇ ਐਮਰਜੈਂਸੀ ਸੇਵਾਵਾਂ ਦਰਮਿਆਨ ਮਜ਼ਬੂਤ ਸਹਿਕਾਰ ਵੀ ਉਨ੍ਹਾਂ ਹੀ ਲਾਜ਼ਮੀ ਹੈ | ਦੀਪਕ ਸ਼ਰਮਾ ਨੇ ਭਾਰਤ ਦੇ ਪਿੰਡਾਂ ਅਤੇ ਵੰਚਿਤ ਖੇਤਰਾਂ 'ਚ ਸੜਕਾਂ ਦੀ ਕਮੀ, ਪ੍ਰਭਾਵਸ਼ਾਲੀ ਟ੍ਰੈਫ਼ਿਕ ਲਾਗੂ ਕਰਨ ਦੀ ਘਾਟ ਤੇ ਹਾਦਸਿਆਂ ਤੋਂ ਬਾਅਦ ਸਮੇਂ ਸਿਰ ਇਲਾਜ ਦੀ ਉਪਲਬਧਤਾ ਦੇ ਅਭਾਵ 'ਤੇ ਗੰਭੀਰ ਚਿੰਤਾ ਜਤਾਈ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਖੇਤਰਾਂ 'ਚ ਅਜੇ ਵੀ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ, ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਵੱਧ ਜਾਂਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਸੜਕ ਹਾਦਸਿਆਂ 'ਚ ਕਮੀ ਲਿਆਉਣ ਲਈ ਕੇਵਲ ਕਾਨੂੰਨ ਬਣਾਉਣਾ ਜਾਂ ਤਕਨੀਕੀ ਸਰੋਤ ਵਧਾਉਣਾ ਹੀ ਕਾਫ਼ੀ ਨਹੀਂ, ਸਗੋਂ ਅਜਿਹੇ ਸਮੱਗਰੀਕ ਸੁਧਾਰਾਂ ਦੀ ਲੋੜ ਹੈ ਜੋ ਹਾਦਸਿਆਂ ਦੀ ਰੋਕਥਾਮ, ਐਮਰਜੈਂਸੀ ਪ੍ਰਤੀਕਿਰਿਆ ਤੇ ਪੁਨਰਵਾਸ ਪ੍ਰਣਾਲੀ ਨੂੰ ਜ਼ਮੀਨੀ ਪੱਧਰ 'ਤੇ ਇਕ-ਦੂਜੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜ ਸਕਣ | ਉਨ੍ਹਾਂ ਕਿਹਾ ਕਿ ਮਯੰਕ ਫਾਊਾਡੇਸ਼ਨ ਵਲੋਂ ਪਿਛਲੇ ਕਈ ਸਾਲਾਂ ਤੋਂ ਸੜਕ ਸੁਰੱਖਿਆ ਸੰਬੰਧੀ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਸੰਸਥਾ ਹਾਦਸਿਆਂ ਤੋਂ ਬਾਅਦ ਤੁਰੰਤ ਪ੍ਰਤੀਕਿਰਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਕਮਿਊਨਿਟੀ ਭਾਗੀਦਾਰੀ ਨੂੰ ਵਧਾਉਣ ਅਤੇ ਸਥਾਨਕ ਪ੍ਰਸ਼ਾਸਨ ਨਾਲ ਸਹਿਕਾਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ | ਫਾਊਾਡੇਸ਼ਨ ਦਾ ਮੰਨਣਾ ਹੈ ਕਿ ਜਦ ਤੱਕ ਕਮਿਊਨਿਟੀ, ਹਸਪਤਾਲ, ਪੁਲਿਸ ਤੇ ਐਮਰਜੈਂਸੀ ਸੇਵਾਵਾਂ ਮਿਲਜੁਲ ਕੇ ਕੰਮ ਨਹੀਂ ਕਰਨਗੀਆਂ, ਉਦੋਂ ਤੱਕ ਸੜਕ ਹਾਦਸਿਆਂ ਵਿਚ ਅਸਲ ਕਮੀ ਲਿਆਉਣਾ ਸੰਭਵ ਨਹੀਂ | ਦੀਪਕ ਸ਼ਰਮਾ ਨੇ ਕਿਹਾ ਕਿ ਮਯੰਕ ਫਾਊਾਡੇਸ਼ਨ ਦੀ ਸਰਗਰਮ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੰਸਥਾ ਸੜਕ ਸੁਰੱਖਿਆ ਨੂੰ ਕੇਵਲ ਇਕ ਮੁਹਿੰਮ ਨਹੀਂ, ਸਗੋਂ ਜਨ-ਅੰਦੋਲਨ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ |

ਪਿਛਲੀ ਖ਼ਬਰ 23 ਦੀ ਮੀਟਿੰਗ 'ਚ ਅਧਿਆਪਕ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਕੀਤਾ ਜਾਵੇਗਾ ਸੂਬਾ ਪੱਧਰੀ ਸੰਘਰਸ਼-ਗਲੋਟੀ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।