03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ਜੈਨੇਸਿਸ ਡੈਂਟਲ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ <br/>

ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਜੈਨੇਸਿਸ ਡੈਂਟਲ ਕਾਲਜ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦਿੰਦੇ ਗ੍ਰੰਥੀ ਸਿੰਘ | ਅਜੀਤ ਤਸਵੀਰ <br/> 21-02-2026
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸਥਿਤ ਜੈਨੇਸਿਸ ਡੈਂਟਲ ਕਾਲਜ ਤੇ ਹਸਪਤਾਲ ਅਤੇ ਜੈਨੇਸਿਸ ਕਾਲਜ ਵਿਚ ਗੁਰਬਾਣੀ ਦੀ ਮਿੱਠੀ ਨਰਸਿੰਗ ਕਾਲਜ 'ਚ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ | ਧੁੰਨ ਗੂੰਜਦੀ ਰਹੀ ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਇਕਾਗਰ ਮਨ ਨਾਲ ਅਰਦਾਸ ਕਰਦਿਆਂ ਦੀ ਕਲਾ ਵਾਲੇ ਸਾਲ ਦੀ ਕਾਮਨਾ ਕੀਤੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੀ. ਏ. ਵਰਿੰਦਰ ਮੋਹਨ ਸਿੰਘਲ ਨੇ ਕਿਹਾ ਕਿ ਇਹ ਸਫਲ ਤੇ ਚੜ੍ਹਤ ਸਿੱਖਿਆ ਸਿਰਫ਼ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸੰਕਲਪ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ ਨਿਮਰਤਾ, ਅਨੁਸ਼ਾਸਨ ਤੇ ਦਇਆ ਦੇ ਗੁਣ ਅਪਣਾਉਣ ਲਈ ਪ੍ਰੇਰਿਤ ਕੀਤਾ | ਸੰਸਥਾ ਦੀ ਚੇਅਰਪਰਸਨ ਮੀਨਾਕਸ਼ੀ ਸਿੰਘਲ ਨੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਥੇ ਉੱਚ ਸਿੱਖਿਆ ਦੇ ਨਾਲ ਸੰਸਕਾਰਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ | ਸੰਯੁਕਤ ਚੇਅਰਮੈਨ ਸੀ. ਏ. ਗਗਨਦੀਪ ਸਿੰਘਲ ਅਤੇ ਨਵਿਤਾ ਸਿੰਘਲ ਨੇ ਸਮੇਂ ਦੀ ਕਦਰ ਕਰਨ, ਅਨੁਸ਼ਾਸਨ ਬਣਾਈ ਰੱਖਣ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਖੇਤਰ 'ਚ ਅਸਲੀ ਕਾਮਯਾਬੀ ਮਨੁੱਖਤਾ ਭਰੀ ਸੋਚ ਤੇ ਨਿਰੰਤਰ ਸਿੱਖਣ ਨਾਲ ਮਿਲਦੀ ਹੈ | ਅੰਤ 'ਚ ਅਰਦਾਸ ਉਪਰੰਤ ਪ੍ਰਸਾਦ ਵੰਡਿਆ ਤੇ ਲੰਗਰ ਛਕਾਇਆ ਗਿਆ | ਸਾਰੇ ਹਾਜ਼ਰੀਨਾਂ ਨੇ ਨਵੇਂ ਸੈਸ਼ਨ ਨੂੰ ਸੇਵਾ, ਸਮਰਪਣ ਦੇ ਸੰਕਲਪ ਨਾਲ ਸ਼ੁਰੂ ਕਰਨ ਦਾ ਵਚਨ ਲਿਆ |

ਪਿਛਲੀ ਖ਼ਬਰ ਸਮਾਜ ਸੇਵੀ ਸੋਨੀ ਦੁੱਗਲ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ <br/> ਅਗਲੀ ਖ਼ਬਰ 23 ਦੀ ਮੀਟਿੰਗ 'ਚ ਅਧਿਆਪਕ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਕੀਤਾ ਜਾਵੇਗਾ ਸੂਬਾ ਪੱਧਰੀ ਸੰਘਰਸ਼-ਗਲੋਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।