01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦਾਸ ਤੇ ਬ੍ਰਾਊਨ ਵਰਲਡ ਸਕੂਲ ਇੰਡੀਆ ਸਕੂਲ ਰੈਂਕਿੰਗ 2025-26 'ਚ ਜ਼ਿਲ੍ਹੇ ਦਾ ਸਰਬੋਤਮ ਸਕੂਲ ਘੋਸ਼ਿਤ <br/>

ਜਾਣਕਾਰੀ ਦਿੰਦੇ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਪਿ੍ੰਸੀਪਲ ਡਾ. ਰੁਚੀ ਪਾਂਡੇ ਤੇ ਹੋਰ | ਅਜੀਤ ਤਸਵੀਰ <br/> 21-02-2026
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)-ਸਥਾਨਕ ਦਾਸ ਐਂਡ ਬਰਾਊਨ ਵਰਲਡ ਸਕੂਲ ਨੂੰ ਐਜੂਕੇਸ਼ਨ ਵਰਲਡ ਵਲੋਂ ਜਾਰੀ ਕੀਤੀ ਇੰਡੀਆ ਸਕੂਲ ਰੈਂਕਿੰਗ 2025-26 ਸੂਚੀ 'ਚ ਜ਼ਿਲ੍ਹੇ ਦੇ ਸਰਬੋਤਮ ਕੋ-ਐਡ ਡੇਅ ਸਕੂਲ ਦਾ ਖ਼ਿਤਾਬ ਪ੍ਰਾਪਤ ਹੋਇਆ ਹੈ | ਸਕੂਲ ਦੀ ਪਿ੍ੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਹਰ ਸਾਲ ਦੇਸ਼ ਭਰ ਦੇ ਹਜ਼ਾਰਾਂ ਸਕੂਲਾਂ ਦਾ ਵੱਖ-ਵੱਖ ਮਾਪਦੰਡਾਂ ਆਧਾਰਿਤ ਸਰਵੇ ਕਰਦਾ ਹੈ, ਜਿਸ ਦੇ ਆਧਾਰ 'ਤੇ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ | ਇਸ ਸਨਮਾਨ ਨਾਲ ਸਕੂਲ ਨੇ ਇਕ ਵਾਰ ਫਿਰ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਥੋੜੇ ਸਮੇਂ ਦੌਰਾਨ ਸਕੂਲ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਐਵਾਰਡ ਮਿਲੇ ਹਨ | ਇਨ੍ਹਾਂ 'ਚ ਆਈ. ਸੀ. ਆਈ. ਸੀ. ਆਈ. ਕਿ੍ਏਟਿਵ ਮਾਸਟਰਜ਼ 2016 ਵਿਚ ਪਹਿਲਾ ਉਪ-ਜੇਤੂ ਸਨਮਾਨ, ਬ੍ਰੇਨਫੀਡ ਸਕੂਲ ਐਕਸੀਲੈਂਸ ਐਵਾਰਡ (2017, 2018, 2019), ਸਕੂਪ-ਨਿਊਜ਼ ਗਲੋਬਲ ਐਜੂਕੇਸ਼ਨ ਐਵਾਰਡ 2017, ਐਜੂਕੇਸ਼ਨ ਵਰਲਡ ਗ੍ਰੈਂਡ ਜਿਊਰੀ ਐਵਾਰਡ (2017-18, 2020-21), ਡਿਜੀਟਲ ਲਰਨਿੰਗ ਟਾਪ ਸਕੂਲ ਰੈਂਕਿੰਗ, ਸਕੌਚ ਸਮਾਰਟ ਐਜੂਕੇਸ਼ਨ ਐਵਾਰਡ 2018, ਗਰੀਨ ਸਕੂਲ ਪ੍ਰੋਗਰਾਮ ਐਵਾਰਡ 2018, ਨੌਰਥ ਇੰਡੀਆ ਸਕੂਲ ਮੈਰਿਟ ਐਵਾਰਡ 2022 ਅਤੇ ਇੰਡੀਆ ਬੈੱਸਟ ਸਕੂਲ ਐਵਾਰਡ 2023 ਸ਼ਾਮਿਲ ਹਨ | ਸਕੂਲ ਨੂੰ ਲਗਾਤਾਰ ਚਾਰ ਸਾਲਾਂ ਲਈ ਮਾਈਕ੍ਰੋਸਾਫਟ ਵਲੋਂ 'ਸ਼ੋਅ ਕੇਸ ਸਕੂਲ' ਦਾ ਦਰਜਾ ਵੀ ਦਿੱਤਾ, ਜੋ ਦੇਸ਼ ਦੇ ਚੁਣਿੰਦਾ ਸਕੂਲਾਂ ਨੂੰ ਹੀ ਪ੍ਰਾਪਤ ਹੁੰਦਾ ਹੈ | ਪਿ੍ੰਸੀਪਲ ਅਨੁਸਾਰ ਦਾਸ ਐਂਡ ਬਰਾਊਨ ਵਰਲਡ ਸਕੂਲ ਭਾਰਤ ਦੇ ਚੋਟੀ ਦੇ ਉੱਭਰਦੇ ਉੱਚ ਸੰਭਾਵੀ ਸਕੂਲਾਂ ਵਿਚ ਆਪਣੀ ਥਾਂ ਬਣਾ ਚੁੱਕਾ ਹੈ | ਸਕੂਲ ਵਿਚ ਆਧੁਨਿਕ ਤਕਨੀਕਾਂ ਜਿਵੇਂ ਆਰਟੀਫ਼ਿਸ਼ਲ ਇੰਟੈਲੀਜੈਂਸ, ਵਰਚੂਅਲ ਰਿਐਲਿਟੀ, ਡਿਜ਼ਾਈਨ ਥਿੰਕਿੰਗ ਅਤੇ ਰੋਬੋਟਿਕਸ ਰਾਹੀਂ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਪ੍ਰੋਜੈਕਟਰ ਅਤੇ ਇੰਟਰਨੈੱਟ ਆਧਾਰਿਤ ਈ-ਕੰਟੈਂਟ ਨਾਲ ਪੜ੍ਹਾਈ ਦੇ ਨਾਲ 3ਡੀ ਲੈਬ, ਫੋਨਿਕਸ, ਸਟੈਮ ਤੇ ਅਟਲ ਟਿੰਕਰਿੰਗ ਲੈਬ ਵਰਗੀਆਂ ਸੁਵਿਧਾਵਾਂ ਉਪਲਬਧ ਹਨ | 200 ਤੋਂ ਵੱਧ ਕੰਪਿਊਟਰਾਂ ਵਾਲੀ ਲੈਬ ਤੇ ਆਧੁਨਿਕ ਸਾਇੰਸ ਲੈਬ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰ ਰਹੀਆਂ ਹਨ | ਇਸ ਮੌਕੇ ਸੀਨੀਅਰ ਜੀ. ਐੱਮ ਰਿਟਾਇਰਡ ਕਰਨਲ ਰਾਜੇਸ਼ ਆਨੰਦ, ਸੱਜਲ ਭੱਟਾਚਾਰਜੀ, ਡਾ. ਸਾਲਿਨ, ਬਿੰਦੂ ਗੁਪਤਾ, ਡਾ. ਸੰਗੀਤ ਭਾਰਦਵਾਜ, ਨੀਲਾਕਸ਼ੀ ਗੁਪਤਾ ਤੇ ਪੂਨਮ ਸੂਦ ਆਦਿ ਨੇ ਕਿਹਾ ਕਿ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਫ਼ਿਰੋਜ਼ਪੁਰ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ |

ਪਿਛਲੀ ਖ਼ਬਰ ਅਮਰੀਕੀ ਸਬਸਿਡੀਆਂ ਨੇ ਕਿਸਾਨੀ ਤੇ ਐੱਸ. ਐੱਸ. ਬੋਰਡ ਦੀਆਂ ਨੀਤੀਆਂ ਨੇ ਪੰਜਾਬ ਦੀ ਜਵਾਨੀ ਰੋਲੀ-ਕਰਨੈਲ ਸਿੰਘ ਪੀਰ ਮੁਹੰਮ... ਅਗਲੀ ਖ਼ਬਰ ਭਿ੍ਸ਼ਟਾਚਾਰ ਦੇ ਵੱਖ-ਵੱਖ ਪਹਿਲੂਆਂ 'ਤੇ ਝਾਤ ਪਾਉਂਦੀ ਹੈ ਡਾ. ਸਤੀਸ਼ ਠੁਕਰਾਲ ਦੀ ਨਵੀਂ ਪ੍ਰਕਾਸ਼ਿਤ 'ਕਿਸ ਹੱਦ ਤੱਕ' ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।