31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਖਾਣਾ ਵੰਡਿਆ

ਅਜੀਤ ਡੈਸਕ 21-02-2026
ਜਲਾਲਾਬਾਦ, 20 ਫਰਵਰੀ (ਜਤਿੰਦਰ ਪਾਲ ਸਿੰਘ)-ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਵਲੋਂ ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਦੀ ਅਗਵਾਈ ਹੇਠ ਜਲਾਲਾਬਾਦ ਦੇ ਪਰਸਾਰਥ ਸਭਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ, ਇਸ ਦੇ ਨਾਲ ਹੀ ਸੰਸਥਾ ਵਲ਼ੋਂ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਵੀ ਵੰਡਿਆ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਡਾ. ਪ੍ਰਕਾਸ਼ ਦੋਸ਼ੀ ਨੇ ਸਾਰੀ ਕਾਰਵਾਈ ਸ਼ੁਰੂ ਕਰਵਾਈ | ਵੱਖ-ਵੱਖ ਬੁਲਾਰਿਆਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਪੜ੍ਹਾਈ 'ਚ ਮਿਹਨਤ ਕਰਨ ਤੇ ਮੱਲਾਂ ਮਾਰਨ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਸਤੀਸ਼ ਕੁਮਾਰ ਚਰਾਇਆ ਪ੍ਰਧਾਨ, ਪ੍ਰਕਾਸ਼ ਦੋਸ਼ੀ ਜਨਰਲ ਸਕੱਤਰ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਦੇਸਰਾਜ ਗਾਂਧੀ, ਬਲਬੀਰ ਸਿੰਘ ਪੁਆਰ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ, ਦੂਣੀ ਚੰਦ ਬਤਰਾ, ਅਸ਼ੋਕ ਕੁਮਾਰ ਗਗਨੇਜਾ, ਰਾਜ ਕੁਮਾਰ ਗਗਨੇਜਾ, ਗੁਰਜਿੰਦਰ ਸਿੰਘ ਧਮੀਜਾ, ਪ੍ਰਵੇਸ਼ ਖੰਨਾ, ਰੂਪ ਚੰਦ ਸੇਠੀ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟੈੱਟ ਦੀ ਸ਼ਰਤ ਦੇ ਵਿਰੋਧ 'ਚ ਐੱਨ.ਪੀ.ਐੱਸ. ਕਰਮਚਾਰੀਆਂ ਨੇ ਕੀਤਾ ਅਰਥੀ-ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਅਮਰੀਕੀ ਸਬਸਿਡੀਆਂ ਨੇ ਕਿਸਾਨੀ ਤੇ ਐੱਸ. ਐੱਸ. ਬੋਰਡ ਦੀਆਂ ਨੀਤੀਆਂ ਨੇ ਪੰਜਾਬ ਦੀ ਜਵਾਨੀ ਰੋਲੀ-ਕਰਨੈਲ ਸਿੰਘ ਪੀਰ ਮੁਹੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।