26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਸ਼ ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ ਮੋਟਾਪਾ ਘਟਾਉਣ ਸੰਬੰਧੀ ਪ੍ਰੋਗਰਾਮ ਟਾਕ ਸ਼ੋਅ ਅੱਜ <br/>

ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀ.ਐਮ. ਡਾ. ਹਰਮਿੰਦਰ ਸਿੰਘ ਨਾਲ ਅਨਿਲ ਕੁਮਾਰ ਤੇ ਹੋਰ | ਤਸਵੀਰ : ਜਰਨੈਲ ਸਿੰਘ ਪੱਟੀ <br/> 22-02-2026
ਆਲਮਗੀਰ, 21 ਫਰਵਰੀ (ਜਰਨੈਲ ਸਿੰਘ ਪੱਟੀ)-ਮੈਸ਼ ਪ੍ਰੋਲਾਈਫ ਹਸਪਤਾਲ ਸੁਪਰ ਸਪੈਸ਼ਲਿਟੀ ਤੇ ਟ੍ਰਾਮਾ ਕੇਅਰ ਵਲੋਂ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ 'ਮੋਟਾਪਾ ਘਟਾਉਣ ਦਾ ਪ੍ਰੋਗਰਾਮ' ਵਿਸ਼ੇ 'ਤੇ ਵਿਸ਼ੇਸ਼ ਟਾਕ ਸ਼ੋਅ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੋਟਲ ਕੁਬੇਰ ਕਲਾਸਿਕ, ਫ਼ਿਰੋਜ਼ਪੁਰ ਵਿਚ ਕਰਵਾਇਆ ਜਾਵੇਗਾ | ਇਸ ਟਾਕ ਸ਼ੋਅ ਦਾ ਮੁੱਖ ਉਦੇਸ਼ ਵਧਦੇ ਮੋਟਾਪੇ ਤੇ ਉਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਵਿਗਿਆਨਕ ਤਰੀਕਿਆਂ ਨਾਲ ਵਜ਼ਨ ਘਟਾਉਣ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ | ਇਸ ਮੌਕੇ ਮੈਸ਼ ਪ੍ਰੋਲਾਈਫ ਹਸਪਤਾਲ ਦੇ ਡਾਇਰੈਕਟਰ ਅਤੇ ਲੈਪਰੋਸਕੋਪੀ ਤੇ ਬੈਰੀਆਟਿ੍ਕ ਸਰਜਰੀ ਮਾਹਿਰ ਡਾ. ਹਰਪ੍ਰੀਤ ਸਿੰਘ ਜੌਲੀ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੇ | ਟਾਕ ਸ਼ੋਅ ਦੌਰਾਨ ਪ੍ਰਸ਼ਨ-ਉੱਤਰ ਸੈਸ਼ਨ ਵੀ ਰੱਖਿਆ ਗਿਆ ਹੈ, ਜਿਸ 'ਚ ਸ਼ਿਰਕਤ ਕਰਨ ਵਾਲੇ ਲੋਕ ਆਪਣੇ ਸਵਾਲ ਸਿੱਧੇ ਡਾਕਟਰ ਨੂੰ ਪੁੱਛ ਸਕਣਗੇ | ਮੈਸ਼ ਪ੍ਰੋਲਾਈਫ ਹਸਪਤਾਲ ਹਮੇਸ਼ਾ ਨਵੀਨਤਮ ਇਲਾਜ ਤੇ ਤਕਨੀਕੀ ਸਹੂਲਤਾਂ ਦੇ ਨਾਲ ਮਰੀਜ਼ਾਂ ਨੂੰ ਉੱਚ-ਸਤ੍ਹਾ ਦੀ ਸਿਹਤ ਸੇਵਾ ਮੁਹੱਈਆ ਕਰਵਾ ਰਿਹਾ ਹੈ | ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪਹਿਲਾਂ ਰਜਿਸਟ੍ਰੇਸ਼ਨ ਲਾਜ਼ਮੀ ਹੈ | ਰਜਿਸਟਰ ਕਰਨ ਲਈ ਹੈਲਪ ਲਾਈਨ 70096-72300 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਹ ਪ੍ਰੋਗਰਾਮ ਸਿਹਤਮੰਦ ਪੰਜਾਬ ਦੇ ਨਿਰਮਾਣ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ |

ਪਿਛਲੀ ਖ਼ਬਰ 'ਜੇਕਰ ਜ਼ਿੰਦਗੀ ਨਾਲ ਹੈ ਪਿਆਰ, ਤਾਂ ਐਫ.ਓ.ਬੀ. ਰਾਹੀਂ ਹੀ ਕਰੋ ਰੇਲਵੇ ਲਾਈਨ ਪਾਰ' <br/> ਅਗਲੀ ਖ਼ਬਰ ਸਤਲੁਜ ਦਰਿਆ ਦੇ ਟੁੱਟੇ ਬੰਨ੍ਹਾਂ ਵੱਲ ਧਿਆਨ ਕਰੇ ਸਰਕਾਰ-ਢਿੱਲੋਂ, ਪੀਰ ਮੁਹੰਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।