ਕੁੱਲਗੜ੍ਹੀ, 1 ਮਾਰਚ(ਸੁਖਜਿੰਦਰ ਸਿੰਘ ਸੰਧੂ)-ਪੰਜਾਬ ਯੂਨੀਵਰਸਿਟੀ ਕੰਸਟੀਚੁਐਂਟ ਕਾਲਜ ਮੋਹਕਮ ਖਾਂ ਵਾਲਾ, ਫਿਰੋਜ਼ਪੁਰ ਵਿਖੇ ਚÏਥੀ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ ¢ ਸਵੇਰ ਦੇ ਸੈਸ਼ਨ ਵਿਚ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸਮੀਰ ਮਿੱਤਲ ਵਲੋਂ ਕਰਵਾਈ ਗਈ¢ਐਥਲੈਟਿਕ ਮੀਟ ਦਾ ਆਰੰਭ ਯੂਨੀਵਰਸਿਟੀ ਐਂਥਮ ਨਾਲ ਕੀਤਾ ¢ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਕਾਲਜ ਵਿਦਿਆਰਥੀਆਂ ਵਲੋਂ ਵੱਖ-ਵੱਖ ਟੁਕੜੀਆਂ ਵਿਚ ਮਾਰਚ ਪਾਸਟ ਦੇ ਪ੍ਰਦਰਸ਼ਨ ਉਪਰੰਤ ਐਥਲੈਟਿਕ ਮੀਟ ਦਾ ਆਰੰਭ ਹੋਇਆ | ਕਾਲਜ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਜਿਵੇਂ 200 ਮੀਟਰ, 400 ਮੀਟਰ, 800 ਮੀਟਰ ਦÏੜਾਂ ਤੋਂ ਇਲਾਵਾ ਗੋਲਾ ਸੁੱਟਣ, ਨੇਜ਼ਾ ਸੁੱਟਣ, ਰੱਸਾ-ਕੱਸੀ, ਤਿੰਨ ਲੱਤਾਂ ਦੀ ਰੇਸ, ਆਦਿ 'ਚ ਉਤਸ਼ਾਹ ਨਾਲ ਭਾਗ ਲਿਆ¢ ਸ਼ਾਮ ਦੇ ਸੈਸ਼ਨ ਵਿਚ ਡਾ. ਰਵੀਇੰਦਰ ਸਿੰਘ ਡੀਨ ਕਾਲਜ ਡਿਵੈਲਪਮੈਂਟ ਕÏਾਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਿਨ੍ਹਾਂ ਨਾਲ ਵੱਖ-ਵੱਖ ਕਾਲਜਾਂ ਤੋਂ ਪਿ੍ੰਸੀਪਲ ਵਿਸ਼ੇਸ਼ ਤÏਰ 'ਤੇ ਹਾਜ਼ਰ ਰਹੇ¢ ਇਸ ਸਮੇਂ ਭੰਗੜਾ ਟੀਮ ਵੱਲੋਂ ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ | ਮੁੱਖ ਮਹਿਮਾਨ ਨੇ ਸੰਬੋਧਨ ਦÏਰਾਨ ਕਾਲਜ ਪਿ੍ੰਸੀਪਲ , ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਐਥਲੈਟਿਕ ਮੀਟ ਦੀ ਸਫਲਤਾ ਲਈ ਵਧਾਈ ਦਿੱਤੀ¢ ਕਾਲਜ ਪਿ੍ੰਸੀਪਲ ਡਾ.ਐੱਨ.ਆਰ. ਸ਼ਰਮਾ ਵਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਉਪਰੰਤ ਖੇਡਾਂ 'ਚ ਪਹਿਲੇ , ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ 'ਚ ਖੇਡ ਜਗਤ ਦੇ ਖੇਤਰ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ 'ਚ ਪਿ੍ੰਸੀਪਲ ਡਾ. ਐੱਨ.ਆਰ. ਸ਼ਰਮਾ ਵਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਪਹੁੰਚੀਆਂ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ¢ ਇਸ ਸਮੇਂ ਪਿੰਡ ਮੋਹਕਮ ਖਾਂ ਵਾਲਾ ਦੇ ਸਰਪੰਚ, ਥਾਣਾ ਕੁੱਲਗੜ੍ਹੀ ਦੇ ਮੁੱਖ ਅਫਸਰ ਦਵਿੰਦਰ ਸਿੰਘ ਗਰਚਾ ਅਤੇ ਡਾ. ਗੁਰਸੇਵਕ ਸਿੰਘ ਸੇਵਕ ਹੈਲਥ ਸੈਂਟਰ ਕੁੱਲਗੜ੍ਹੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ¢