13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਹਾਰਮਨੀ ਆਯੁਰਵੇਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵਿੱਦਿਅਕ ਦੌਰਾ • ਆਯੁਰਵੇਦ ਦੀ ਪੁਰਾਤਨ ਵਿੱਦਿਆ ਅਤੇ ਆਧੁਨਿਕ ਇਲਾਜ ਪ੍ਰਣਾਲੀ ਬਾਰੇ ਮਿਲੀ ਵਿਸਥਾਰਪੂਰਵਕ ਜਾਣਕਾਰੀ

ਅਜੀਤ ਡੈਸਕ 03-03-2026
ਫ਼ਿਰੋਜ਼ਪੁਰ, 2 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵਿੱਦਿਅਕ ਦੌਰਾ ਕੀਤਾ ਗਿਆ | ਇਹ ਸੰਸਥਾਨ ਖੇਤਰ ਵਿਚ ਆਯੁਰਵੇਦ ਚਿਕਿਤਸਾ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਰਵਾਇਤੀ ਆਯੁਰਵੈਦਿਕ ਸਿਧਾਂਤਾਂ ਨੂੰ ਆਧੁਨਿਕ ਤਕਨੀਕੀ ਸੁਵਿਧਾਵਾਂ ਨਾਲ ਜੋੜ ਕੇ ਉੱਚ ਪੱਧਰੀ ਇਲਾਜ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਸੰਸਥਾ ਦੇ ਚੇਅਰਮੈਨ ਡੀ.ਪੀ. ਬਾਂਸਲ ਅਤੇ ਡਾਇਰੈਕਟਰ ਯੋਗੇਸ਼ ਬਾਂਸਲ ਦੀ ਰਹਿਨੁਮਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਪਿ੍ੰਸੀਪਲ ਡਾ. ਸੁਮਨ ਲਤਾ ਨੇ ਵਿਦਿਆਰਥਣਾਂ ਦਾ ਤਹਿ ਦਿਲੋਂ ਸੁਆਗਤ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਆਯੁਰਵੇਦ ਦੀ ਪੁਰਾਤਨ ਵਿਰਾਸਤ, ਇਸ ਦੀ ਵਿਗਿਆਨਿਕ ਪਹੁੰਚ ਅਤੇ ਵਿਸ਼ਵ ਪੱਧਰ 'ਤੇ ਵਧ ਰਹੀ ਸਵੀਕਿ੍ਤੀ ਬਾਰੇ ਰੌਸ਼ਨੀ ਪਾਈ | ਪੰਚਕਰਮਾ ਵਿਭਾਗ ਦੀ ਮਾਹਿਰ ਡਾ. ਅਲਕਾ ਵਲੋਂ ਵਿਦਿਆਰਥਣਾਂ ਨੂੰ ਪੰਚਕਰਮ ਦੀਆਂ ਮੁੱਖ ਪ੍ਰਕਿਰਿਆਵਾਂ ਜਿਵੇਂ ਵਾਮਨ, ਵਿਰੇਚਨ, ਬਸਤੀ, ਨਸ਼ਿਆਂ ਅਤੇ ਰਕਤਮੋਕਸ਼ਨ ਦੇ ਸਿਧਾਂਤਕ ਆਧਾਰ, ਵਿਧੀ ਅਤੇ ਉਪਚਾਰਿਕ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਪੰਚਕਰਮਾ ਇਕਾਈ ਦਾ ਪ੍ਰਤੱਖ ਦਿ੍ਸ਼ ਵੀ ਕਰਵਾਇਆ ਗਿਆ ਜਿਸ ਨਾਲ ਵਿਦਿਆਰਥਣਾਂ ਨੂੰ ਵਿਵਹਾਰਿਕ ਜਾਣਕਾਰੀ ਪ੍ਰਾਪਤ ਹੋਈ | ਇਸ ਮੌਕੇ ਡਾ. ਸਾਹਿਲ ਗੁਲੇਰੀਆ ਨੇ ਆਯੁਰਵੈਦਿਕ ਕਾਸਮੈਟੋਲੋਜੀ ਵਿਸ਼ੇ 'ਤੇ ਜਾਗਰੂਕਤਾ ਭਰਪੂਰ ਵਿਆਖਿਆਨ ਦਿੱਤਾ | ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਕਾਸਮੈਟੋਲੋਜੀ ਸਿਰਫ਼ ਬਾਹਰੀ ਸੁੰਦਰਤਾ ਤੱਕ ਸੀਮਤ ਨਹੀਂ ਸਗੋਂ ਦੋਸ਼ਾਂ ਦੇ ਸੰਤੁਲਨ, ਚਮੜੀ ਦੀ ਅੰਦਰੂਨੀ ਸਿਹਤ ਅਤੇ ਲੰਬੇ ਸਮੇਂ ਦੀ ਕੁਦਰਤੀ ਤੰਦਰੁਸਤੀ 'ਤੇ ਆਧਾਰਿਤ ਹੈ | ਕੁਦਰਤੀ ਅÏਸ਼ਧੀਆਂ ਅਤੇ ਸਾਈਡ ਇਫੈਕਟ ਤੋਂ ਰਹਿਤ ਇਲਾਜ ਪੱਧਤੀਆਂ ਦੀ ਮਹੱਤਤਾ 'ਤੇ ਵੀ ਵਿਸਤਰਿਤ ਵਿਚਾਰ-ਵਟਾਂਦਰਾ ਕੀਤਾ ਗਿਆ | ਅੰਤ ਵਿਚ ਵਿਦਿਆਰਥਣਾਂ ਨੇ ਇਸ ਵਿੱਦਿਅਕ ਯਾਤਰਾ ਨੂੰ ਬਹੁਤ ਹੀ ਪ੍ਰੇਰਣਾਦਾਇਕ ਅਤੇ ਗਿਆਨ ਵਰਧਕ ਦੱਸਦਿਆਂ ਸੰਸਥਾ ਵਲੋਂ ਪ੍ਰਦਾਨ ਕੀਤੀ ਗਈ ਕੀਮਤੀ ਜਾਣਕਾਰੀ ਲਈ ਧੰਨਵਾਦ ਪ੍ਰਗਟ ਕੀਤਾ |
ਪਿਛਲੀ ਖ਼ਬਰ ਗੁਰਮੇਜ ਸਿੰਘ ਭੁੱਲਰ ਬਣੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਅਗਲੀ ਖ਼ਬਰ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।