13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੇਜਰ ਸਿੰਘ ਬੁਰਜੀ ਵੱਲੋਂ ਟੂਰਨਾਮੈਂਟ ਦਾ ਉਦਘਾਟਨ

ਅਜੀਤ ਡੈਸਕ 03-03-2026
ਮਮਦੋਟ, 2 ਮਾਰਚ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਕਾਲੂ ਅਰਾਈਾ ਹਿਠਾੜ ਵਿਖੇ ਕਰਵਾਏ ਗਏ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੋਨ ਜੋਧਪੁਰ ਮੇਜਰ ਸਿੰਘ ਬੁਰਜੀ ਦੁਆਰਾ ਸਮੱੁਚੀ ਆਪ ਟੀਮ ਨੂੰ ਨਾਲ ਲੈ ਕੇ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਪੇਂਡੂ ਕ੍ਰਿਕਟ ਟੀਮਾਂ ਵਲੋਂ ਕ੍ਰਿਕਟ ਦੇ ਦਿਲਚਸਪ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਦਰਸ਼ਕਾਂ ਨੇ ਰੋਚਕ ਮੈਚਾਂ ਦਾ ਅਨੰਦ ਮਾਣਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੇਜਰ ਸਿੰਘ ਵਲੋਂ 5100 ਰੁਪਏ, ਮੁਖ਼ਤਿਆਰ ਸਿੰਘ ਮੈਂਬਰ ਬਲਾਕ ਸੰਮਤੀ 5100, ਸੁਰਜੀਤ ਸਿੰਘ ਸਰਪੰਚ ਗੱਟੀ ਮਸਤਾ-2 ਵਲੋਂ , ਸੁਖਵਿੰਦਰ ਸਿੰਘ ਸਦਰ ਕੇ ਮੈਂਬਰ ਬਲਾਕ ਸੰਮਤੀ ਵੱਲੋਂ ਵੀ ਸਹਾਇਤਾ ਰਾਸ਼ੀ ਸਮੂਹ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਲਈ ਦਿੱਤੀ ਗਈ | ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਪਿੱਪਲ ਸਿੰਘ ਸਰਪੰਚ ਸਾਵਣ ਝੁੱਗੇ, ਗੁਰਮੇਜ ਸਿੰਘ ਸਰਪੰਚ, ਬੈਂਕਾ ਸਿੰਘ, ਬਲਵਿੰਦਰ ਸਿੰਘ ਸਰਪੰਚ ਰੁਹੇਲਾ ਹਾਜੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਚਰਨ ਸਿੰਘ ਧਾਲੀਵਾਲ ਤਖਤੂਵਾਲਾ ਨਹੀਂ ਰਹੇ ਅਗਲੀ ਖ਼ਬਰ ਗੁਰਮੇਜ ਸਿੰਘ ਭੁੱਲਰ ਬਣੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।