13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਾਰਕੀਟ ਕਮੇਟੀ ਦੇ ਰਿਟਾਇਰ ਪੈਨਸ਼ਨਰਾਂ ਦੀ ਹੋਈ ਮੀਟਿੰਗ • ਚੇਅਰਮੈਨ ਸੁਸ਼ੀਲ ਬੱਟੀ ਤੋਂ ਸਮੱਸਿਆਵਾਂ ਦੇ ਹੱਲ ਲਈ ਕੀਤੀ ਮੀਟਿੰਗ

ਅਜੀਤ ਡੈਸਕ 03-03-2026
ਗੁਰੂਹਰਸਹਾਏ, 2 ਮਾਰਚ (ਕਪਿਲ ਕੰਧਾਰੀ)-ਸਥਾਨਕ ਮਾਰਕੀਟ ਕਮੇਟੀ ਦੇ ਰਿਟਾਇਰਡ ਪੈਨਸ਼ਨਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਪੈਨਸ਼ਨ ਐਲ.ਟੀ.ਸੀ ਮੈਡੀਕਲ ਬਿੱਲਾਂ ਨੂੰ ਲੈ ਕੇ ਅਹਿਮ ਮੀਟਿੰਗ ਪ੍ਰਧਾਨ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਈ | ਜਿਸ ਵਿਚ ਸਤੀਸ਼ ਸ਼ਰਮਾ, ਕੁਲਦੀਪ ਸਿੰਘ ਦਰਸ਼ਨ ਸਿੰਘ, ਸ਼ਸ਼ੀ ਕੁਮਾਰ, ਮਿਹਰ ਰਾਮ, ਪ੍ਰੇਮ ਲਤਾ, ਇੰਦਰਜੀਤ ਲਾਲ, ਕਰਤਾਰ ਕੌਰ, ਜਗਤਾਰ ਸਿੰਘ, ਰਾਜਵਿੰਦਰ ਸਿੰਘ ਆਦਿ ਪੈਨਸ਼ਨਰ, ਹਾਜ਼ਰ ਹੋਏ | ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਇਕਸੁਰ ਹੋ ਕੇ ਦੱਸਿਆ ਕਿ ਉਨ੍ਹਾਂ ਨੂੰ ਪੈਨਸ਼ਨ ਸੰਬੰਧੀ, ਮੈਡੀਕਲ ਬਿੱਲਾਂ ਅਤੇ ਐਲ.ਟੀ.ਸੀ ਸੰਬੰਧੀ ਅਤੇ ਹੋਰ ਦਫ਼ਤਰੀ ਕੰਮਾਂ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੈਨਸ਼ਨਰਾਂ ਨੇ ਦੱਸਿਆ ਕਿ ਉਹਨਾ ਆਪਣੀਆਂ ਮੰਗਾਂ ਬਾਰੇ ਸੰਬੰਧਿਤ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਪਰੰਤੂ ਸਮੇਂ ਸਿਰ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ | ਪੈਨਸ਼ਨਰਾਂ ਨੇ ਦੋਸ਼ ਲਗਾਇਆ ਕਿ ਦਫ਼ਤਰ ਵਿਚ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਵਾਰ-ਵਾਰ ਦਫ਼ਤਰ ਦੇ ਚੱਕਰ ਕਟਵਾਏ ਜਾਂਦੇ ਹਨ | ਜਿਸ ਕਾਰਨ ਵਧੀਕ ਉਮਰ ਵਿਚ ਉਨ੍ਹਾਂ ਨੂੰ ਖੱਜਲ ਖ਼ੁਆਰ ਹੋਣਾ ਪੈਦਾ ਹੈ | ਮੀਟਿੰਗ ਵਿਚ ਸਾਰੇ ਪੈਨਸ਼ਨਰਾਂ ਨੇ ਫ਼ੈਸਲਾ ਕੀਤਾ ਕਿ ਪੈਨਸ਼ਨਰਾਂ ਦੀ ਇਕ ਟੀਮ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਾਰਕੀਟ ਕਮੇਟੀ ਦੀ ਚੇਅਰਮੈਨ ਮੈਡਮ ਸੁਸ਼ੀਲ ਬੱਟੀ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸੰਬੰਧੀ ਲਿਖਤੀ ਰੂਪ ਵਿਚ ਪੇਸ਼ ਕਰੇਗੀ | ਇਸ ਤਹਿਤ ਪੈਨਸ਼ਨਰਾਂ ਨੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਅਤੇ ਜਲਦ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਨੇ ਪੈਨਸ਼ਨਰਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀਆਂ ਸਾਰੀਆਂ ਜਾਇਜ਼ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਸਮੂਹ ਪੈਨਸ਼ਨਰਾਂ ਨੇ ਚੇਅਰਪਰਸਨ ਮੈਡਮ ਸੁਸ਼ੀਲ ਬੱਟੀ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਕੈਂਪ ਲਗਾ ਕੇ 24 ਘੰਟੇ ਦਿੱਤੀਆਂ ਜਾ ਰਹੀਆਂ ਹਨ ਮੈਡੀਕਲ ਸੁਵਿਧਾਵਾਂ-ਸਿਵਲ ਸਰਜਨ •... ਅਗਲੀ ਖ਼ਬਰ ਗੁਰਚਰਨ ਸਿੰਘ ਧਾਲੀਵਾਲ ਤਖਤੂਵਾਲਾ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।