20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਚਾਇਤ ਸੰਮਤੀ ਜ਼ੀਰਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੁਲਤਵੀ

ਅਜੀਤ ਡੈਸਕ 04-03-2026
ਜ਼ੀਰਾ, 3 ਮਾਰਚ (ਰਜਨੀਸ਼ ਕਥੂਰੀਆ)-ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਹੋਈਆਂ ਪੰਚਾਇਤ ਸੰਮਤੀ ਚੋਣਾਂ ਦੇ ਦੌਰਾਨ ਚੁਣੇ ਗਏ ਪੰਚਾਇਤ ਸੰਮਤੀ ਮੈਂਬਰਾਂ ਵਿਚੋਂ ਪ੍ਰਸ਼ਾਸਨ ਵਲੋਂ ਪੰਚਾਇਤ ਸੰਮਤੀ ਜ਼ੀਰਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦੇ ਲਈ 2 ਮਾਰਚ ਨੂੰ ਰੱਖੀ ਗਈ ਮੀਟਿੰਗ ਦਾ ਏਜੰਡਾ ਕੱਢਣ ਦੇ ਬਾਵਜੂਦ ਚੋਣ ਨੇਪਰੇ ਨਹੀਂ ਚੜ ਸਕੀ | ਪ੍ਰਾਪਤ ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਜ਼ੀਰਾ ਦੇ ਕੁੱਲ 19 ਪੰਚਾਇਤ ਮੈਂਬਰ ਹਨ ਜਿਨ੍ਹਾਂ ਵਿਚ 17 ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਦੋਂ ਕਿ ਬਾਕੀ 2 ਕਾਂਗਰਸ ਪਾਰਟੀ ਨਾਲ ਸੰਬੰਧਿਤ ਹਨ | ਪੰਜਾਬ ਸਰਕਾਰ ਵਲੋਂ ਜਾਰੀ ਰਿਜ਼ਰਵੇਸ਼ਨ ਨੋਟੀਫ਼ਿਕੇਸ਼ਨ ਕੋਟੇ ਦੇ ਮੁਤਾਬਿਕ ਪੰਚਾਇਤ ਸੰਮਤੀ ਜ਼ੀਰਾ ਦੇ ਚੇਅਰਮੈਨ ਦੀ ਸੀਟ ਜਨਰਲ ਅÏਰਤ ਲਈ ਜਦੋਂ ਕਿ ਵਾਈਸ ਚੇਅਰਮੈਨ ਦੀ ਸੀਟ ਐੱਸ.ਸੀ. ਜਾਤੀ ਨਾਲ ਸੰਬੰਧਿਤ ਮਰਦ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ | ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਮੁਤਾਬਿਕ ਐੱਸ.ਡੀ.ਐਮ. ਜ਼ੀਰਾ ਅਰਵਿੰਦਰਪਾਲ ਸਿੰਘ ਵਲੋਂ ਪੰਚਾਇਤ ਸੰਮਤੀ ਜ਼ੀਰਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਪੱਤਰ ਨੰਬਰ 2712-2734 ਦੇ ਹਵਾਲੇ ਦੇ ਤਹਿਤ ਪਿੱਠ ਅੰਕਣ ਨੰਬਰ 218-220 ਮਿਤੀ 27 ਫਰਵਰੀ 2026 ਨੂੰ ਪੰਚਾਇਤ ਸੰਮਤੀ ਜ਼ੀਰਾ ਦੇ ਚੁਣੇ ਗਏ ਸਮੂਹ ਮੈਂਬਰਾਂ ਨੂੰ ਮਿਤੀ 2 ਮਾਰਚ 2026 ਨੂੰ ਸਵੇਰੇ 12 ਵਜੇ ਬੀ.ਡੀ.ਪੀ.ਓ.ਦਫ਼ਤਰ ਜ਼ੀਰਾ ਵਿਖੇ ਮੀਟਿੰਗ ਕਰਕੇ ਚੇਅਰਮੈਨ ਅਤੇ ਉਪ ਚੇਅਰਮੈਨ ਪੰਚਾਇਤ ਸੰਮਤੀ ਜ਼ੀਰਾ ਦੀ ਚੋਣ ਕਰਨ ਲਈ ਏਜੰਡਾ ਕੱਢ ਕੇ ਹਦਾਇਤ ਜਾਰੀ ਕੀਤੀ ਗਈ ਸੀ | ਪਰ ਕਿਸੇ ਕਾਰਨ ਕਰਕੇ ਇਹ ਚੋਣ ਨੇਪਰੇ ਨਹੀਂ ਚੜ੍ਹ ਸਕੀ | ਇਸ ਸਬੰਧ ਵਿਚ ਜਦੋਂ ਐੱਸ.ਡੀ.ਐਮ. ਜ਼ੀਰਾ ਅਰਵਿੰਦਰਪਾਲ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਕਿਸੇ ਤਕਨੀਕੀ ਕਾਰਨਾਂ ਕਰਕੇ 2 ਮਾਰਚ ਨੂੰ ਰੱਖੀ ਗਈ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਪੰਚਾਇਤ ਸੰਮਤੀ ਜ਼ੀਰਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਨ ਲਈ ਸਮੂਹ ਬਲਾਕ ਸੰਮਤੀ ਮੈਂਬਰਾਂ ਦੀ ਅਗਲੀ ਮੀਟਿੰਗ ਮਿਤੀ 5 ਮਾਰਚ 2026 ਦਾ ਸਵੇਰੇ 12 ਵਜੇ ਬੀ.ਡੀ.ਪੀ.ਓ. ਦਫ਼ਤਰ ਜ਼ੀਰਾ ਵਿਖੇ ਰੱਖੀ ਗਈ ਹੈ |
ਪਿਛਲੀ ਖ਼ਬਰ ਨੌਜਵਾਨ ਸਭਾ ਵਲੋਂ ਮੈਡੀਕਲ ਸੇਵਾਵਾਂ ਮੁੜ ਆਰੰਭ ਅਗਲੀ ਖ਼ਬਰ ਇਜ਼ਰਾਈਲ ਨੇ ਈਰਾਨ 'ਤੇ ਜ਼ਬਰਦਸਤੀ ਜੰਗ ਥੋਪੀ, ਸਾਡੇ ਲਈ ਵੀ ਖ਼ਤਰਾ - ਪਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।