21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਈਜ਼ੀ ਰਜਿਸਟਰੀਆਂ ਤੁਰੰਤ ਬੰਦ ਕਰਨ ਦੀ ਮੰਗ

ਅਜੀਤ ਡੈਸਕ 04-03-2026
ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਜਾਰੀ ਪੈੱ੍ਰਸ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਈਜੀ ਰਜਿਸਟਰੀਆਂ ਕਰਨ ਕਰਕੇ ਲੋਕਾਂ ਨੂੰ ਸਹੂਲਤਾਂ ਦੀ ਜਗ੍ਹਾ ਖੱਜਲ ਖ਼ੁਆਰੀ ਦੇ ਰਾਹ ਪਾ ਦਿੱਤਾ | ਉਨ੍ਹਾਂ ਕਿਹਾ ਕਿ ਜਿਹੜੀ ਰਜਿਸਟਰੀ ਲੋਕ ਆਮ ਦਿਨਾਂ ਵਿਚ ਇਕ ਘੰਟੇ ਵਿਚ ਕਰਾਕੇ ਜਾਂਦੇ ਸਨ ਪਰ ਹੁਣ ਪਹਿਲਾਂ ਕੱਚੀ ਰਜਿਸਟਰੀ ਲਿਖਾ ਕੇ ਕੰਪਿਊਟਰ ਰਾਹੀਂ ਅੱਪਲੋਡ ਕਰਕੇ ਤਹਿਸੀਲਦਾਰ ਦੇ ਭੇਜੀ ਜਾਂਦੀ ਹੈ, ਉਸ ਤੋਂ ਬਾਅਦ ਤਹਿਸੀਲਦਾਰ ਨੇ ਅਪਰੂਵਡ ਕਰਕੇ ਵਾਪਸ ਭੇਜਣੀ ਹੁੰਦੀ ਹੈ ਜੋ ਕਿ ਸਰਕਾਰ ਵਲ਼ੋਂ 48 ਘੰਟੇ ਦੇ ਅੰਦਰ-ਅੰਦਰ ਵਾਪਸ ਭੇਜਣੀ ਹੁੰਦੀ ਹੈ ਪਰ ਜੇਕਰ ਰਜਿਸਟਰੀ ਵਿਚ ਕੋਈ ਨੁਕਸ ਨਿਕਲ ਆਵੇ ਤਾਂ ਉਹ ਰਜਿਸਟਰੀ ਤਹਿਸੀਲਦਾਰ ਵਾਪਸ ਭੇਜ ਦਿੰਦੇ ਹਨ ਅਤੇ ਦੁਬਾਰਾ ਫਿਰ ਲਿਖਾਰੀ ਰਜਿਸਟਰੀ ਸਹੀ ਕਰਕੇ ਤਹਿਸੀਲਦਾਰ ਨੂੰ ਭੇਜਦਾ ਹੈ ਅਤੇ 48 ਘੰਟੇ ਵਿਚ ਫਿਰ ਅਪਰੂਵਡ ਹੁੰਦੀ ਹੈ | ਇਸ ਤਰ੍ਹਾਂ ਦਫ਼ਤਰ ਵਿਚ ਰਿਸ਼ਵਤਖ਼ੋਰੀ ਵੀ ਵਧੀ ਹੈ ਅਤੇ ਲੋਕਾਂ ਦੀ ਖੱਜਲ ਖ਼ੁਆਰੀ ਵੀ | ਉਨ੍ਹਾਂ ਮੰਗ ਕੀਤੀ ਕਿ ਈਜੀ ਰਜਿਸਟਰੀਆਂ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਕੀਤੀਆਂ ਜਾਣ ਅਤੇ ਲੋਕਾਂ ਦੀ ਹੋ ਰਹੀ ਖੱਜਲ ਖ਼ੁਆਰੀ ਬੰਦ ਕਰਾਈ ਜਾਵੇ |

ਪਿਛਲੀ ਖ਼ਬਰ 'ਪੰਜਾਬ ਸਖੀ ਸ਼ਕਤੀ ਮੇਲਾ' 6 ਤੋਂ - ਏ.ਡੀ.ਸੀ. ਨੇ ਮੀਟਿੰਗ ਕਰ ਕੇ ਮੇਲੇ ਦੀਆਂ ਅਗਾਊਾ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਬਜਟ ਦੀ ਕਮੀ ਕਾਰਨ ਪੰਜਾਬ ਦੇ ਹਜ਼ਾਰਾਂ ਅਧਿਆਪਕ ਤਨਖ਼ਾਹਾਂ ਦੀ ਉਡੀਕ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।