14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਘਰਾਂ ਦਾ ਨਿਰਮਾਣ ਜਾਰੀ, ਦੋ ਘਰ ਹੋਏ ਤਿਆਰ

ਅਜੀਤ ਡੈਸਕ 29-03-2026
ਮੱਲਾਂਵਾਲਾ, 28 ਮਾਰਚ (ਬਲਬੀਰ ਸਿੰਘ ਜੋਸਨ)-ਜ਼ਿਲ੍ਹਾ ਫਿਰੋਜ਼ਪੁਰ 'ਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਘਰਾਂ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ | ਨਿਸ਼ਕਾਮ ਸਿੱਖ ਵੈਲਫੇਅਰ ਕਾਊਾਸਲ, ਨਵੀਂ ਦਿੱਲੀ ਅਤੇ ਮਿਸਲ ਸਤਲੁਜ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਅੱਗੇ ਦੀ ਯੋਜਨਾ 'ਤੇ ਵੀ ਵਿਚਾਰ ਕੀਤਾ ਗਿਆ | ਇਸ ਮੌਕੇ ਨਿਸ਼ਕਾਮ ਸਿੱਖ ਵੈਲਫੇਅਰ ਕਾਊਾਸਲ ਵਲੋਂ ਨਰਿੰਦਰ ਸਿੰਘ (ਦਿੱਲੀ) ਅਤੇ ਹਰਵਿੰਦਰ ਸਿੰਘ (ਫਰੀਦਕੋਟ) ਹਾਜ਼ਰ ਰਹੇ | ਮਿਸਲ ਸਤਲੁਜ ਵਲੋਂ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਰੋਮਨ ਬਰਾੜ, ਗੁਰਬੀਰ ਸਿੰਘ ਬੱਬੂ ਖੋਸਾ ਅਤੇ ਗੁਰਮਨ ਸਿੰਘ ਨਿਜਾਮਦੀਨ ਵਾਲਾ ਵੀ ਸ਼ਾਮਲ ਹੋਏ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੇਵਾਲਾ, ਫੱਤੇਵਾਲਾ ਅਤੇ ਕਾਲੇ ਕੇ ਹਥਾੜ ਵਿਚ ਕੁੱਲ 7 ਘਰਾਂ ਦਾ ਨਿਰਮਾਣ ਚੱਲ ਰਿਹਾ ਹੈ | ਇਨ੍ਹਾਂ ਵਿਚੋਂ 2 ਘਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀ ਘਰਾਂ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ | ਦਵਿੰਦਰ ਸਿੰਘ ਸੇਖੋਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦ ਸਾਰੇ ਘਰਾਂ ਦਾ ਨਿਰਮਾਣ ਪੂਰਾ ਕਰਕੇ ਪੀੜਤ ਪਰਿਵਾਰਾਂ ਨੂੰ ਮੁੜ ਵਸਾਇਆ ਜਾਵੇਗਾ |
ਪਿਛਲੀ ਖ਼ਬਰ ਵਾਲਮੀਕਿ ਸਮਾਜ ਪ੍ਰਬੰਧਕ ਬੋਰਡ ਵਲੋਂ ਮਹਾਂ ਸੰਮੇਲਨ 5 ਅਪ੍ਰੈਲ ਨੂੰ ਅਗਲੀ ਖ਼ਬਰ ਮੈਗਾ ਪੀ.ਟੀ.ਐਮ ਦੌਰਾਨ ਬੱਚਿਆਂ ਅਤੇ ਮਾਪਿਆਂ ਨੂੰ ਐੱਚ.ਪੀ.ਵੀ ਟੀਕਾਕਰਨ ਪ੍ਰਤੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।