15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫ਼ਿਰੋਜ਼ਪੁਰ ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਹੋਈ

ਅਜੀਤ ਡੈਸਕ 31-03-2026
ਫ਼ਿਰੋਜ਼ਪੁਰ, 30 ਮਾਰਚ(ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਬਾਗ਼ਬਾਨ ਕੰਪਲੈਕਸ ਮੱਖੂ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਪ੍ਰਦੀਪ ਧਵਨ ਪ੍ਰਧਾਨ ਦੀ ਅਗਵਾਈ ਨਾਲ ਹੋਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਫੋਰਮ ਦੇ ਮੈਂਬਰ ਸ਼ਾਮਲ ਹੋਏ | ਇਸ ਕਮੇਟੀ ਦੇ ਇਕ ਸਾਲ ਪੂਰਾ ਹੋਣ ਤੇ ਜਨਰਲ ਸਕੱਤਰ ਮੋਹਿੰਦਰ ਸਿੰਘ ਧਾਲੀਵਾਲ ਨੇ ਸਾਰੇ ਸਾਲ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ | ਮੀਟਿੰਗ ਵਿਚ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਦੇ ਡਾ. ਚੇਤਨ ਕੁਮਾਰ ਨੇ ਬਿਮਾਰੀਆਂ ਵਧਣ ਦੇ ਕਾਰਨ, ਸਮੇਂ ਸਿਰ ਸਰੀਰ ਦੀ ਚੈੱਕਅਪ, ਖਾਣ ਪੀਣ ਦਾ ਧਿਆਨ, ਸੈਰ ਕਰਨ ਅਤੇ ਯੋਗਾ ਕਰਨ 'ਤੇ ਜ਼ੋਰ ਦਿੱਤਾ | ਇਸ ਸਮੇਂ ਫੋਰਮ ਦੇ ਮੈਂਬਰ ਵਲੋਂ ਕੀਤੇ ਸਵਾਲਾਂ ਦੇ ਜਵਾਬ ਡਾ. ਚੇਤਨ ਕੁਮਾਰ ਨੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੇ | ਇਸ ਮੌਕੇ ਮਦਨ ਲਾਲ ਤਿਵਾੜੀ, ਸ਼ਿਵ ਦਰਸ਼ਨ ਕੁਮਾਰ, ਪ੍ਰੇਮ ਨਾਥ ਰਸੀਆ, ਡਾਕਟਰ ਸੁਰਿੰਦਰ ਸਿੰਘ, ਐੱਸ.ਪੀ ਖੇੜਾ ਚੇਅਰਮੈਨ ਆਦਿ ਨੇ ਸੰਬੋਧਨ ਕੀਤਾ ਅਤੇ ਗੀਤ ਸੰਗੀਤ ਨਾਲ ਮਨੋਰੰਜਨ ਕੀਤਾ | ਪ੍ਰਧਾਨ ਪ੍ਰਦੀਪ ਧਵਨ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਸਵਾਲਾਂ ਦੇ ਜਵਾਬ ਦਿੱਤੇ | ਇਸ ਮੌਕੇ ਸਾਲ 2026-27 ਲਈ ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੀ ਚੋਣ ਲਈ ਐੱਸ.ਪੀ ਖੇੜਾ ਚੇਅਰਮੈਨ ਵੱਲੋਂ ਪ੍ਰਧਾਨਗੀ ਲਈ ਪ੍ਰਦੀਪ ਧਵਨ ਦਾ ਨਾਮ ਪ੍ਰਪੋਜ਼ ਕੀਤਾ | ਜਿਸ ਨੂੰ ਸਾਰੇ ਹਾਜ਼ਰ ਮੈਂਬਰਾਂ ਨੇ ਮਨਜ਼ੂਰੀ ਦਿੱਤੀ ਤੇ ਬਾਕੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਪ੍ਰਧਾਨ ਪ੍ਰਦੀਪ ਧਵਨ ਨੂੰ ਦਿੱਤੇ ਗਏ ਜਿਸ ਦਾ ਐਲਾਨ ਸੀਨੀਅਰ ਸਾਥੀਆਂ ਦੀ ਰਾਏ ਨਾਲ ਕੀਤਾ ਜਾਵੇਗਾ | ਅੰਤ ਵਿਚ ਬਿਮਾਰ ਮੈਂਬਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਅਤੇ ਸਾਰੇ ਹਾਜ਼ਰ ਮੈਂਬਰਾਨ ਦਾ ਸਰਬਸੰਮਤੀ ਨਾਲ ਚੋਣ ਲਈ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਬਣਾਉਣ ਲਈ ਤਤਪਰ-ਸਰਪੰਚ ਅਗਲੀ ਖ਼ਬਰ ਸ਼ਹਿਰੀ ਹਲਕੇ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਐਸ.ਸੀ. ਭਾਈਚਾਰੇ ਵਲੋਂ ਹਲਕਾ ਇੰਚਾਰਜ ਨਾਲ ਮੀਟਿੰਗ • ਸੁਖਪਾਲ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।