29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੀ.ਐਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੀਤੀਆਂ ਹਾਸਲ

ਅਜੀਤ ਡੈਸਕ 12-04-2026
ਮੱਲਾਂਵਾਲਾ, 11ਅਪ੍ਰੈਲ (ਬਲਬੀਰ ਸਿੰਘ ਜੋਸਨ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅੱਠਵੀਂ ਕਲਾਸ ਦਾ ਤੀਜਾ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ ਹੈ | ਅੱਠਵੀਂ ਕਲਾਸ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਸਾਲ ਵੀ ਸਕੂਲ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਦੀਆਂ ਆਈਆਂ ਹਨ | ਜਿਸ ਵਿਚ ਯਾਦਵੀ ਨੇ 95% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੇਜਲ ਮੌਂਗਾ ਨੇ 94% ਅੰਕ ਲੈ ਕੇ ਦੂਸਰਾ ਸਥਾਨ ਅਤੇ ਜਾਨਵੀ ਨੇ 93% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ ਨੇ 92% ਅੰਕ, ਸੁਮਨ 91% ਅੰਕ, ਨੂਰਦੀਪ ਕੌਰ 89% ਅੰਕ ਅਤੇ ਕਵਿਕਾ ਨੇ 88% ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਮੈਡਮ ਰਿੰਕੀ ਧਵਨ ਅਤੇ ਵਾਇਸ ਪਿ੍ੰਸੀਪਲ ਮੈਡਮ ਨੀਰੂ ਖੁਰਾਣਾ ਨੇ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਅਧਿਆਪਕਾ ਅਤੇ ਵਿਦਿਆਰਥੀਆਂ ਦੀ ਮਿਹਨਤ ਸਿਰ ਜਾਂਦਾ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਰਜੀਵ ਕੁਮਾਰ ਖੁਰਾਣਾ ਵਾਈਸ ਪ੍ਰਧਾਨ ਜਸਪਾਲ ਧਵਨ ਨੇ ਸਮੂਹ ਸਟਾਫ਼ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ | ਇਸ ਸਮੇਂ ਹਨਿਸ ਧਵਨ, ਮੋਨਿਕਾ ਬਜਾਜ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਕੌਰ ਆਦਿ ਅਧਿਆਪਕ ਮੌਜੂਦ ਸਨ |
ਪਿਛਲੀ ਖ਼ਬਰ 8 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਕੰਨਿਆ ਸਕੂਲ ਦੀ ਅੱਠਵੀਂ ਦੇ ਮੈਰਿਟ ਨਤੀਜਿਆਂ ਵਿਚ ਵਿਦਿਆਰਥਣਾਂ ਦੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।