30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਗੈਰ ਕਿਸੇ ਸ਼ਰਤ ਤੋਂ ਤੁਰੰਤ ਮੰਡੀਆਂ 'ਚ ਖ਼ਰੀਦ ਏਜੰਸੀਆਂ 'ਤੇ ਬਾਰਦਾਣੇ ਦਾ ਪ੍ਰਬੰਧ ਕਰ ਕੇ ਕਣਕ ਦੀ ਖ਼ਰੀਦ ਕਰੇ ਸਰਕਾਰ- ਰਛਪਾਲ ਸਿੰਘ ਗੱਟਾ ਬਾਦਸ਼ਾਹ

ਅਜੀਤ ਡੈਸਕ 12-04-2026
ਮੱਲਾਂਵਾਲਾ, 11 ਅਪ੍ਰੈਲ (ਗੁਰਦੇਵ ਸਿੰਘ)-ਕੁਦਰਤ ਦੀ ਕਰੋਪੀ ਚੱਲਦਿਆਂ ਪੰਜਾਬ ਵਿਚ ਬਹੁਤ ਵੱਡੇ ਪੱਧਰ 'ਤੇ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ, ਕਣਕ, ਮੱਕੀ, ਸਬਜ਼ੀਆਂ ਆਦਿ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਚੁੱਕਾ ਹੈ | ਕਿਸਾਨ ਆਗੂ ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਕਿਹਾ ਕਿ ਲਗਾਤਾਰ ਬਾਰਸ਼ ਗੜਿਆਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਕਿਤੇ ਸੌ ਫ਼ੀਸਦੀ ਅਤੇ ਕਿਤੇ 50 ਫ਼ੀਸਦੀ ਅਤੇ ਬਾਕੀ ਵੀ ਸਾਰੇ ਪੰਜਾਬ ਵਿਚ ਜਿੱਥੇ ਸਬਜ਼ੀਆਂ, ਮੱਕੀ ਆਦਿ ਮਾਰੀਆਂ ਗਈਆਂ ਹਨ | ਉੱਥੇ ਕਣਕ ਦੇ ਦਾਣਿਆਂ 'ਤੇ ਵੀ ਬਹੁਤ ਅਸਰ ਪਿਆ ਹੈ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ, ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਕਰਜ਼ਾਈ ਚੱਲ ਰਿਹਾ ਹੈ ਅਤੇ ਪਿਛਲੇ ਸਮੇਂ ਬੇਲੋੜਾ ਪਾਣੀ ਛੱਡ ਕੇ ਅੱਧੇ ਪੰਜਾਬ ਦੀ ਝੋਨੇ ਦੀ ਫ਼ਸਲ ਖ਼ਤਮ ਹੋ ਚੁੱਕੀ ਹੈ | ਕਿਸਾਨਾਂ ਆਗੂਆਂ ਨੇ ਮੰਗ ਕੀਤੀ ਕਿ ਹੁਣ ਕਿਸਾਨਾਂ ਦੀ ਕਣਕ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਮੰਡੀਆਂ ਵਿਚ ਆ ਰਹੀ ਹੈ | ਜਿੱਥੇ ਸਰਕਾਰ ਨੇ 1 ਅਪ੍ਰੈਲ ਤੋਂ ਖ਼ਰੀਦ ਦੀ ਗੱਲ ਕੀਤੀ ਹੈ, ਪਰ ਮੰਡੀਆਂ ਵਿਚ ਅਜੇ ਤੱਕ ਕੋਈ ਪ੍ਰਬੰਧ ਨਹੀਂ ਹੈ | ਕਿਸਾਨਾਂ ਦੀ ਮੰਗ ਹੈ ਕਿ ਤੁਰੰਤ ਖ਼ਰੀਦ ਏਜੰਸੀਆਂ ਅਤੇ ਬਾਰਦਾਣੇ ਦਾ ਪ੍ਰਬੰਧ ਕਰਕੇ ਨਿਰਵਿਘਨ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖ਼ਰੀਦ ਕੇ ਤੁਰਤ ਕਿਸਾਨਾਂ ਦੇ ਖਾਤਿਆਂ ਵਿਚ ਪੇਮੈਂਟ ਪਾਈ ਜਾਵੇ, ਜੇ ਕਿਸੇ ਵੀ ਕਿਸਮ ਦੀ ਮੰਡੀਆਂ ਵਿਚ ਕਿਸਾਨਾਂ, ਮਜ਼ਦੂਰਾਂ ਨੂੰ ਖ਼ੱਜਲ-ਖ਼ੁਆਰੀ ਹੋਈ ਤਾਂ ਜਥੇਬੰਦੀ ਨੂੰ ਮਜਬੂਰੀ ਵੱਸ ਤਿੱਖਾ ਸੰਘਰਸ਼ ਕਰਨਾ ਪਵੇਗਾ |
ਪਿਛਲੀ ਖ਼ਬਰ ਮਹਾਤਮਾ ਜੋਤੀਬਾ ਫੂਲੇ ਦੀ ਜਨਮ ਵਰ੍ਹੇਗੰਢ ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਵਿਖੇ ਮਨਾਈ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਹਾਂ ਤੇ ਰਹਾਂਗਾ- ਰੇਸ਼ਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।