30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗ੍ਰਾਮ ਪੰਚਾਇਤ ਸ਼ਰੀਹ ਵਾਲਾ ਬਰਾੜ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ ਗਰਮਾਇਆ

ਅਜੀਤ ਡੈਸਕ 12-04-2026
ਗੁਰੂਹਰਸਹਾਏ, 11 ਅਪ੍ਰੈਲ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਹਲਕੇ ਦੀ ਗ੍ਰਾਮ ਪੰਚਾਇਤ ਪਿੰਡ ਸ਼ਰੀਹ ਵਾਲਾ ਬਰਾੜ ਨੂੰ ਮਿਲੇ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਦੇ ਚੈੱਕ ਕੱਟਣ ਦੀ ਪੜਤਾਲ ਕਰਨ ਸਬੰਧੀ ਮਾਮਲਾ ਗਰਮਾਇਆ ਹੋਇਆ ਹੈ | ਗੁਰੂਹਰਸਹਾਏ ਦੇ ਪਿੰਡ ਸ਼ਰੀਹ ਵਾਲਾ ਬਰਾੜ ਦੀ ਪੰਚਾਇਤ ਨੂੰ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਮਿਲੀ ਸੀ | ਪ੍ਰੰਤੂ ਉਸ ਗਰਾਂਟ ਨੂੰ ਵਰਤਣ ਲਈ ਸਬੰਧਤ ਉਸ ਵੇਲੇ ਦੇ ਪੰਚਾਇਤ ਸਕੱਤਰ, ਬੀ.ਡੀ.ਪੀ.ਓ ਅਤੇ ਜੇ. ਈ, ਸਰਪੰਚ ਵਲੋਂ ਗੈਰ ਕਾਨੂੰਨੀ ਢੰਗ ਅਪਣਾਇਆ ਗਿਆ ਹੈ | ਜੋ ਕਿ ਉਸ ਗਰਾਂਟ ਨੂੰ ਡੌਂਗਲ (ਆਨਲਾਈਨ) ਰਾਹੀਂ ਖ਼ਰਚਿਆ ਜਾਣਾ ਸੀ | ਪ੍ਰੰਤੂ ਸਬੰਧਤ ਪੰਚਾਇਤ ਦੇ ਅਧਿਕਾਰੀਆਂ ਨੇ ਉਸ ਗਰਾਂਟ ਦੇ ਚੈੱਕ ਕੱਟ ਕੇ ਭੁਗਤਾਨ ਕੀਤਾ ਹੈ | ਜੋ ਕਿ ਨਿਯਮਾਂ ਅਤੇ ਹਦਾਇਤਾਂ ਦੇ ਉਲਟ ਹੈ | ਗੁਰੂ ਹਰ ਸਹਾਏ ਦਫਤਰ ਤੇ ਪੰਚਾਇਤ ਅਧਿਕਾਰੀਆਂ, ਸੰਬੰਧਿਤ ਪੰਚਾਇਤ ਸੈਕਟਰੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਚੈੱਕ ਰਾਹੀਂ ਪੇਮੈਂਟ ਕੀਤੀ ਗਈ ਹੈ | ਜੋ ਕਿ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਹੈ | ਪੰਚਾਇਤਾਂ ਨੂੰ 15 ਵੇ ਵਿੱਤ ਕਮਿਸ਼ਨ ਦੀ ਗਰਾਂਟ ਨੂੰ ਡੌਗਲ ਰਾਹੀਂ ਕੱਢਣ ਲਈ ਸਰਕਾਰ ਦੀਆਂ ਹਦਾਇਤਾਂ ਹਨ | ਇਹ ਪੇਮੈਂਟ ਚੈੱਕ ਰਾਹੀਂ ਕਿਹੜੇ ਅਧਾਰ ਤੇ ਕੀਤੀ ਗਈ ਹੈ | ਅਤੇ ਸਬੰਧਤ ਵਿੱਤ ਕਮਿਸ਼ਨ ਦੇ ਖਾਤੇ ਦੀ ਚੈੱਕ ਬੁੱਕ ਬੈਂਕ ਨੇ ਜਾਰੀ ਕਿਉਂ ਕੀਤੀ ਅਤੇ ਸਬੰਧਤ ਪੰਚਾਇਤ ਅਧਿਕਾਰੀਆਂ ਨੇ ਚੈੱਕ ਬੁੱਕ ਜਾਰੀ ਕਿਉਂ ਕਰਵਾਈ | ਇਹ ਸਵਾਲ ਖੜ੍ਹੇ ਹੋ ਰਹੇ ਹਨ | ਇਹ ਚੈੱਕ ਸਾਲ 2021 ਦੌਰਾਨ ਕੱਟੇ ਗਏ ਸਨ ਅਤੇ ਚੈੱਕਾਂ ਰਾਹੀਂ 7 ਲੱਖ ਤੋਂ ਉੱਪਰ ਪੇਮੈਂਟ ਅਦਾ ਕੀਤੀ ਗਈ ਹੈ | ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ | ਉਸ ਵੇਲੇ ਦਾ ਪੰਚਾਇਤੀ ਮਤਾ , ਬੈਂਕ ਦੀ ਸਟੇਟਮੈਂਟ, ਪੰਚਾਇਤ ਦਾ ਰਿਕਾਰਡ ਚੈੱਕ ਕਰਕੇ ਇਸ ਮਾਮਲੇ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ ਅਤੇ ਅਜਿਹੇ ਗੈਰ ਕਾਨੂੰਨੀ ਢੰਗ ਨਾਲ 15ਵੇਂ ਵਿੱਤ ਕਮਿਸ਼ਨ ਦੀ ਪੇਮੈਂਟ ਨੂੰ ਖ਼ਰਚਣ ਵਾਲਿਆਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ | ਇਹ ਪੈਮੈਟ ਕਿਸ ਵਿਕਾਸ ਦੇ ਕੰਮ 'ਤੇ ਖਰਚੀ ਗਈ ਹੈ | ਇਹ ਪੜਤਾਲ ਵੀ ਕਰਨੀ ਬਣਦੀ ਹੈ | ਇਸ ਦੀ ਪਾਰਦਰਸ਼ੀ ਢੰਗ ਨਾਲ ਪੜਤਾਲ ਕੀਤੀ ਜਾਵੇ ਤਾਂ ਇਹ ਘਪਲਾ ਸਾਹਮਣੇ ਆ ਸਕਦਾ ਹੈ | ਇਸ ਮਾਮਲੇ ਸਬੰਧੀ ਪਿੰਡ ਦੇ ਹੁਣ ਵੇਲੇ ਦੇ ਮੌਜੂਦਾ ਸਰਪੰਚ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਰਾਹੀਂ ਜਾਣੂੰ ਕਰਵਾਇਆ ਹੈ | ਜਿਨ੍ਹਾਂ ਨੇ ਅੱਗੇ ਸਬੰਧਤ ਬਲਾਕ ਗੁਰੂਹਰਸਹਾਏ ਦੇ ਬੀ.ਡੀ.ਪੀ.ਓ ਤੋਂ ਰਿਪੋਰਟ ਮੰਗੀ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਬੀ.ਡੀ.ਪੀ.ਓ ਦਫ਼ਤਰ ਗੁਰੂਹਰਸਹਾਏ ਰਿਪੋਰਟ ਕੀ ਭੇਜਦਾ ਹੈ ਜਾ ਇਸ ਗਰਾਂਟ ਨੂੰ ਗੈਰ ਢੰਗ ਨਾਲ ਵਰਤੋਂ 'ਚ ਲਿਆਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ | ਕਿਉਂਕਿ ਇਸ ਵਿਧੀ ਰਾਹੀਂ ਕਢਵਾਈ ਗਰਾਂਟ ਬੀ.ਡੀ.ਪੀ.ਓ ਦਫ਼ਤਰ ਦੇ ਖਾਤੇ ਵਿਚ ਬੋਲਦੀ ਰਹਿੰਦੀ ਹੈ | ਜਦ ਕਿ ਪੰਚਾਇਤ ਖਾਤੇ ਵਿਚੋਂ ਕਢਵਾਈ ਨਜ਼ਰ ਆਉਂਦੀ ਹੈ ਅਤੇ ਆਪਸੀ ਮੇਲ 'ਚ ਫ਼ਰਕ ਪਿਆ ਰਹਿੰਦਾ ਹੈ | ਇਹ ਇਕ ਘਪਲੇਬਾਜ਼ੀ ਉਜਾਗਰ ਦਾ ਮਾਮਲਾ ਸਾਹਮਣੇ ਆਉਂਦਾ ਹੈ | ਉੱਧਰ ਇਸ ਮਾਮਲੇ ਨੂੰ ਲੈ ਕੇ ਨਵੀਂ ਪੰਚਾਇਤ ਦੇ ਵਿਕਾਸ ਕਾਰਜਾਂ 'ਚ ਖੜੋਤ ਆ ਰਹੀ ਹੈ | ਇਸ ਸਬੰਧੀ ਬੀ.ਡੀ.ਪੀ.ਓ ਗੁਰੂਹਰਸਹਾਏ ਨਾਲ ਗਲਬਾਤ ਕਰਨ ਲਈ ਸੰਪਰਕ ਸਾਧਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਦੇ ਬੀ.ਏ ਭਾਗ-ਦੂਜਾ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਮਹਾਤਮਾ ਜੋਤੀਬਾ ਫੂਲੇ ਦੀ ਜਨਮ ਵਰ੍ਹੇਗੰਢ ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਵਿਖੇ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।