16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਫ਼ਿਰੋਜ਼ਪੁਰ ਸ਼ਹਿਰੀ ਖੇਤਰਾਂ ਵਿਚ ਅੱਜ ਅਤੇ ਕੱਲ੍ਹ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 17-04-2026
ਫ਼ਿਰੋਜ਼ਪੁਰ, 16 ਅਪ੍ਰੈਲ (ਗੁਰਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਫ਼ਿਰੋਜ਼ਪੁਰ ਕੈਂਟ ਨੰਬਰ 2 ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਤਿ ਜ਼ਰੂਰੀ ਮੈਨਟੇਨਿੰਸ ਕਾਰਨ ਅੱਜ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ 11 ਕੇ.ਵੀ. ਸਿਟੀ ਫੀਡਰ ਤੋਂ ਚੱਲਦਾ ਏਰੀਆ ਜੈ ਮਾਂ ਨਗਰ, ਵਿਕਾਸ ਕਾਲੋਨੀ, ਫਰੈਂਡਜ਼ ਕਾਲੋਨੀ, ਆਨੰਦ ਐਵੇਨਿਯੂ, ਨਿਜ਼ਾਮਦੀਨ ਬਸਤੀ, ਰਿੱਖੀ ਕਾਲੋਨੀ, ਮੱਲਵਾਲ ਰੋਡ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗਾ | ਇਸੇ ਤਰ੍ਹਾਂ18 ਅਪ੍ਰੈਲ ਦਿਨ ਸ਼ਨੀਵਾਰ ਨੂੰ 11 ਕੇ.ਵੀ ਨਾਮਦੇਵ ਚੌਂਕ ਫੀਡਰ ਤੋਂ ਚੱਲਦਾ ਏਰੀਆ ਆਜ਼ਾਦ ਨਗਰ, ਪ੍ਰੀਤ ਨਗਰ, ਸਿਟੀ ਬੱਸ ਸਟੈਂਡ, ਗੁਰਦੁਆਰਾ ਬਾਬਾ ਰਾਮ ਲਾਲ ਨਾਲ ਲੱਗਦਾ ਏਰੀਆ ਵਿਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜੀਨੀਅਰ ਕੁਲਦੀਪ ਸਿੰਘ ਐਸ.ਡੀ.ਓ ਸਬ ਡਵੀਜ਼ਨ ਫ਼ਿਰੋਜ਼ਪੁਰ ਕੈਂਟ ਨੰਬਰ 2 ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਅਧਿਆਪਕ ਆਗੂ ਤੇ ਸਮਾਜ ਸੇਵੀ ਦੀਦਾਰ ਸਿੰਘ ਮੁੱਦਕੀ ਨੂੰ ਸਦਮਾ, ਵੱਡੀ ਭੈਣ ਦਾ ਦਿਹਾਂਤ ਅਗਲੀ ਖ਼ਬਰ ਪਲਾਟ ਦਾ ਬਿਆਨਾ ਕਰਵਾ ਕੇ ਕਿਸੇ ਹੋਰ ਨੂੰ ਵੇਚਣ ਦੇ ਦੋਸ਼ ਵਿਚ 2 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।