06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਾਬਾ ਸੀਚੇਵਾਲ ਨੇ ਮੁੱਖ ਅਧਿਆਪਕ ਦੀ ਸੇਵਾ ਮੁਕਤੀ ਸਮਾਗਮ 'ਚ ਕੀਤੀ ਸ਼ਿਰਕਤ

ਸਰਕਾਰੀ ਮਿਡਲ ਸਕੂਲ ਭੰਗਾਲਾ ਦੇ ਮੁੱਖ ਅਧਿਆਪਕ ਦਲੀਪ ਭਾਬੂੰ ਦੇ ਸੇਵਾ ਮੁਕਤੀ ਸਮਾਗਮ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕਰਦੇ ਹੋਏ ਅਧਿਆਪਕ ਆਗੂ | ਅਜੀਤ ਤਸਵੀਰ <br/> 04-05-2026
ਅਬੋਹਰ, 3 ਮਈ (ਵਿਵੇਕ ਹੂੜੀਆ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੰਗਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਦਲੀਪ ਭਾਬੂੰ ਦੀ ਸੇਵਾ ਮੁਕਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿੱਗਰ ਤੇ ਨਿਰੋਏ ਸਮਾਜ ਦੀ ਸਿਰਜਣਾ ਵਿਚ ਸਭ ਤੋਂ ਵੱਡਾ ਹੱਥ ਅਧਿਆਪਕ ਵਰਗ ਦਾ ਹੁੰਦਾ ਹੈ | ਸਮਾਜ ਨੂੰ ਨਵੀਂ ਦਿਸ਼ਾ ਦੇ ਕੇ ਬੁਲੰਦੀਆਂ 'ਤੇ ਪਹੁੰਚਾਉਣ ਦੀ ਪ੍ਰਮੁੱਖ ਜਿੰਮੇਵਾਰੀ ਵੀ ਅਧਿਆਪਕ ਦੇ ਮੋਢਿਆਂ 'ਤੇ ਹੀ ਹੁੰਦੀ ਹੈ | ਸੰਤ ਸੀਚੇਵਾਲ ਨੇ ਦੱਸਿਆ ਕਿ ਅਧਿਆਪਕ ਦਲੀਪ ਦੀ ਰੁਚੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵੱਲ ਰਹੀ ਹੈ | ਉਹ ਅਕਸਰ ਹੀ ਬਾਬੇ ਨਾਨਕ ਦੀ ਵੇਈਾ ਦੇ ਦਰਸ਼ਨਾਂ ਲਈ ਸੁਲਤਾਨਪੁਰ ਲੋਧੀ ਵੀ ਆਉਂਦੇ ਰਹੇ ਸਨ ਅਤੇ ਸਕੂਲ ਦੇ ਬੱਚਿਆਂ ਨੂੰ ਨਾਲ ਲਿਆਉਂਦੇ ਸਨ ਤਾਂ ਜੋ ਬੱਚਿਆਂ ਦੇ ਮਨ ਵਿਚ ਹਵਾ,ਪਾਣੀ ਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਦੀ ਜਗਿਆਸਾ ਪੈਦਾ ਹੋਵੇ | ਸੰਤ ਸੀਚੇਵਾਲ ਨੇ ਕਿਹਾ ਕਿ ਸਕੂਲਾਂ ਨੂੰ ਵੀ ਧਾਰਮਿਕ ਅਸਥਾਨਾਂ ਵਾਂਗ ਸਾਫ਼ ਸੁਥਰਾ ਰੱਖਣ ਦੀ ਸਖ਼ਤ ਲੋੜ ਹੈ | ਉਨ੍ਹਾਂ ਕਿਹਾ ਕਿ ਸਕੂਲ,ਅਧਿਆਪਕ ਅਤੇ ਮਾਪੇ ਇਨ੍ਹਾਂ ਤਿੰਨਾਂ ਦੇ ਬਿਹਤਰ ਤਾਲਮੇਲ ਨਾਲ ਹੀ ਬੱਚੇ ਦੇ ਭਵਿੱਖ ਦਾ ਨਕਸ਼ਾ ਖਿੱਚਿਆ ਜਾਂਦਾ ਹੈ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਬੋਹਰ ਇਲਾਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖ਼ਿੱਤੇ ਵਿਚ ਜਿਹੜਾ ਨਹਿਰੀ ਪਾਣੀ ਆਉਂਦਾ ਹੈ, ਉਸ ਵਿਚ ਲੁਧਿਆਣੇ ਦਾ ਬੁੱਢਾ ਦਰਿਆ, ਚਿੱਟੀ ਵੇਈਾ ਅਤੇ ਜਲੰਧਰ ਦੀ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਰਲਿਆ ਹੁੰਦਾ ਹੈ | ਹੁਣ ਜਦੋਂ ਬੁੱਢੇ ਦਰਿਆ ਵਿਚ 79 ਡੇਅਰੀਆਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿਚ ਪੈਣ ਤੋਂ ਰੋਕਿਆ ਗਿਆ ਹੈ ਤਾਂ ਪਾਣੀ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੁੱਢੇ ਦਰਿਆ ਵਿਚ 650 ਟਨ ਗੋਹਾ ਰੋਜ਼ਾਨਾ ਪੈ ਰਿਹਾ ਸੀ | ਹੁਣ ਉਸ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਹੁਣ 80 ਟਨ ਗੋਹਾ ਰੋਜ਼ਾਨਾ ਡਿਗ ਰਿਹਾ ਹੈ | ਜਿਸ ਨੂੰ ਰੋਕਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਵਾਤਾਵਰਨ ਅਤੇ ਪੰਜਾਬ ਦੇ ਨਦੀਆਂ ਦਰਿਆਵਾਂ ਨਾਲ ਦਲੀਪ ਵਰਗੇ ਟੀਚਰ ਜੁੜਨਗੇ ਤਾਂ ਸਕੂਲਾਂ ਦੇ ਬੱਚੇ ਵੀ ਇਸ ਵਿਚ ਬਣਦਾ ਹਿੱਸਾ ਪਾਉਣਗੇ | ਉਨ੍ਹਾਂ ਸੇਵਾ ਮੁਕਤ ਹੋਏ ਦਲੀਪ ਭਾਬੂੰ ਦੀ ਅਗਲੀ ਪਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ |
ਪਿਛਲੀ ਖ਼ਬਰ ਅਬੋਹਰ 'ਚ ਲਵਾਰਿਸ ਕੁੱਤਿਆਂ ਦਾ ਆਤੰਕ ਜਾਰੀ ਅਗਲੀ ਖ਼ਬਰ ਮਜ਼੍ਹਬੀ ਸਿੱਖ ਭਾਈਚਾਰੇ ਦੇ ਹੱਕਾਂ ਲਈ ਰੰਘਰੇਟਾ ਪਾਰਲੀਮੈਂਟ ਪੰਜਾਬ ਦੀ ਅਹਿਮ ਮੀਟਿੰਗ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।