01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਐਸ.ਐਸ.ਐੱਮ ਗਰੁੱਪ ਆਫ਼ ਸਕੂਲਜ਼ ਕੱਸੋਆਣਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 15-05-2026
ਖੋਸਾ ਦਲ ਸਿੰਘ, 14 ਮਈ (ਮਨਪ੍ਰੀਤ ਸਿੰਘ ਸੰਧੂ)-ਐਸ.ਐਸ.ਐੱਮ ਗਰੁੱਪ ਆਫ਼ ਸਕੂਲਜ਼ ਕੱਸੋਆਣਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਰਿਹਾ ਹੈ | ਦੋਵਾਂ ਜਮਾਤਾਂ ਦੇ ਬੱਚਿਆਂ ਨੇ ਸ਼ਾਨਦਾਰ ਅੰਕਾਂ ਨਾਲ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਇਆ ਹੈ | ਜਾਣਕਾਰੀ ਦਿੰਦਿਆਂ ਸੰਸਥਾਂ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਰਵਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੇ 53 ਅਤੇ ਬਾਰ੍ਹਵੀਂ ਜਮਾਤ ਵਿਚ ਆਰਟਸ, ਕਾਮਰਸ, ਮੈਡੀਕਲ ਤੇ ਨਾਨ- ਮੈਡੀਕਲ ਦੇ ਕੁੱਲ 106 ਵਿਦਿਆਰਥੀਆਂ ਨੇ ਭਾਗ ਲਿਆ ਸੀ | ਜਿਸ ਵਿਚ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ | ਦਸਵੀਂ ਦੇ ਇਮਤਿਹਾਨਾਂ ਵਿਚ ਮਨਵੀਰ ਕੌਰ ਨੇ 95.23%, ਪਿ੍ਯਾ ਨੇ 95.23% ਪਲਕਪ੍ਰੀਤ ਸਿੱਧੂ ਨੇ 94.77% ਅਨੁਰੀਤ ਕੌਰ ਨੇ 94 %, ਕਸ਼ਿਸ਼ ਨੇ 92.77% ਤੇ ਜਸਨੂਰ ਕੌਰ ਨੇ 90.31 % ਅੰਕ ਪ੍ਰਾਪਤ ਕਰਦਿਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿਚੋਂ ਅਰਨੀਵਪ੍ਰੀਤ ਕੌਰ ਨੇ 94%, ਜਸ਼ਨਪ੍ਰੀਤ ਕੌਰ ਨੇ 92.6%, ਅਨਮੋਲ ਸ਼ਰਮਾ ਨੇ 92.4%, ਹਰਪ੍ਰੀਤ ਕੌਰ ਨੇ 91.4%, ਜਸਮੀਨ ਕੌਰ ਨੇ 91.8%, ਕਾਇਨਾਤ ਮਹਿਰੋਲੀਆ ਨੇ 91.8%, ਹਰਸਿਮਰਤ ਕੌਰ ਅÏਲਖ ਨੇ 91.4% ਅਤੇ ਰਾਜਪ੍ਰੀਤ ਸਿੰਘ ਨੇ 90% ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੇ 29 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇਹਨਾਂ ਨਤੀਜਿਆਂ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਪਿ੍ੰਸੀਪਲ ਰਵਿੰਦਰ ਸਿੰਘ ਨੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ਼ ਅਤੇ ਬੱਚਿਆਂ ਦੀ ਸ਼ਾਨਦਾਰ ਮਿਹਨਤ ਨੂੰ ਦਿੱਤਾ ਹੈ |
ਪਿਛਲੀ ਖ਼ਬਰ ਐਸ.ਕੇ. ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।