31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੀ.ਬੀ.ਐਸ.ਈ. ਦੇ ਆਏ ਨਤੀਜਿਆਂ ਵਿਚ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਅਜੀਤ ਡੈਸਕ 16-05-2026
ਜ਼ੀਰਾ, 15 ਮਈ (ਪ੍ਰਤਾਪ ਸਿੰਘ ਹੀਰਾ)-ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਹਰਜੀਤ ਸਿੰਘ ਸਿੱਧੂ ਮੈਡਮ ਅਮਰਜੀਤ ਕੌਰ ਅਤੇ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਜਸ਼ਨਪ੍ਰੀਤ ਕੌਰ ਵਲੋਂ ਹਿਊਮੈਨਿਟੀਜ਼ ਗਰੁੱਪ ਵਿਚ 94% ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਤਕਰੀਬਨ ਬਾਕੀ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਖੁਸ਼ਪ੍ਰੀਤ ਸਿੰਘ ਕਮਰਸ 93% ਹਰਮਨਦੀਪ ਕੌਰ ਮੈਡੀਕਲ 92% ਨਵਨੂਰ ਕੌਰ ਕਮਰਸ 91.2% ਖੁਸ਼ਪ੍ਰੀਤ ਕੌਰ ਕਮਰਸ 91.2% ਅਰਮਾਨ ਦੀਪ ਕੌਰ ਮੈਡੀਕਲ 91% ਹਰਜੋਤ ਕੌਰ ਕਮਰਸ 90.4% ਪ੍ਰਭਜੋਤ ਕੌਰ ਕਮਰਸ 90% ਲਵਦੀਪ ਸਿੰਘ ਹਿਊਮਨਟੀਜ ਗਰੁੱਪ 90% ਅੰਕ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਅਵਿਨਾਸ਼ ਸਿੰਘ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਸਿੱਟਾ ਹੈ | ਇਸ ਮੌਕੇ ਕਰਵਾਏ ਗਏ ਸਾਦਾ ਸਮਾਗਮ ਵਿਚ ਸਕੂਲ ਮੈਨੇਜਮੈਂਟ ਵਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮੈਡਮ ਪਰਿਭਾਸ਼ਾ, ਮੈਡਮ ਮੋਨਿਕਾ, ਮੈਡਮ ਸੁਸ਼ਮਾ, ਸੰਗੀਤਾ, ਮਾਧਵੀ ਮੈਡਮ, ਕਰਮਜੀਤ ਕੌਰ, ਕਵਲਜੀਤ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਸਹਿਕਾਰੀ ਬੈਂਕ ਲੋਹਗੜ੍ਹ (ਕੁੱਲਗੜ੍ਹੀ) ਦੇ ਬਾਹਰ ਕਿਸਾਨਾਂ ਦਾ ਧਰਨਾ ਅਗਲੀ ਖ਼ਬਰ ਸਾਰਾਗੜ੍ਹੀ ਮੈਮੋਰੀਅਲ ਸਕੂਲ ਵਿਚ Tਸੋਸ਼ਲ ਮੀਡੀਆ ਦਾ ਵਿਦਿਆਰਥੀਆਂ 'ਤੇ ਪ੍ਰਭਾਵU ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।